1 ਸ਼ਮੂਏਲ 18

ਅਤੇ ਉਸ ਸਮੇਂ ਤੋਂ ਸ਼ਾਊਲ ਨੇ ਦਾਵੀਦ ਉੱਤੇ ਨਿਗਾਹ ਰੱਖੀ।

1 Samuel 18:9 (UKJV) And Saul eyed David from that day and forward.

7ਜਦੋਂ ਉਹ ਨੱਚ ਰਹੇ ਸਨ, ਉਹਨਾਂ ਨੇ ਗਾਇਆ: “ਸ਼ਾਊਲ ਨੇ ਆਪਣੇ ਹਜ਼ਾਰਾਂ, ਅਤੇ ਦਾਵੀਦ ਨੇ ਲੱਖਾਂ ਨੂੰ ਮਾਰਿਆ।”

8ਤਦ ਸ਼ਾਊਲ ਨੂੰ ਬਹੁਤ ਕ੍ਰੋਧ ਆਇਆ ਅਤੇ ਇਹ ਗੱਲ ਉਸ ਨੂੰ ਬੁਰੀ ਲੱਗੀ ਅਤੇ ਉਹ ਬੋਲਿਆ, “ਉਹਨਾਂ ਨੇ ਮੇਰੇ ਲਈ ਹਜ਼ਾਰਾਂ ਅਤੇ ਦਾਵੀਦ ਲਈ ਲੱਖਾਂ ਠਹਿਰਾਏ! ਬਸ, ਹੁਣ ਰਾਜ ਤੋਂ ਬਿਨ੍ਹਾਂ ਹੋਰ ਉਸ ਨੂੰ ਕੀ ਮਿਲਣਾ ਬਾਕੀ ਹੈ।”

9ਅਤੇ ਉਸ ਸਮੇਂ ਤੋਂ ਸ਼ਾਊਲ ਨੇ ਦਾਵੀਦ ਉੱਤੇ ਨਿਗਾਹ ਰੱਖੀ।

10ਅਗਲੇ ਦਿਨ ਪਰਮੇਸ਼ਵਰ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਜ਼ੋਰ ਨਾਲ ਆਇਆ। ਉਹ ਆਪਣੇ ਘਰ ਵਿੱਚ ਅਗੰਮਵਾਕ ਕਰਨ ਲੱਗ ਪਿਆ, ਅਤੇ ਦਾਵੀਦ ਨੇ ਉਸਦੇ ਸਾਹਮਣੇ ਪਹਿਲਾ ਵਾਂਗੂੰ ਵਜਾਇਆ, ਜਿਵੇਂ ਉਹ ਆਮ ਤੌਰ ਤੇ ਕਰਦਾ ਸੀ। ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਬਰਛੀ ਸੀ।

11ਅਤੇ ਸ਼ਾਊਲ ਨੇ ਆਪਣੇ ਆਪ ਨੂੰ ਇਹ ਕਹਿ ਕੇ ਸੁੱਟ ਦਿੱਤਾ, “ਮੈਂ ਦਾਵੀਦ ਨੂੰ ਕੰਧ ਨਾਲ ਵਿੰਨ੍ਹ ਦਿਆਂਗਾ।” ਪਰ ਦਾਵੀਦ ਉਸ ਤੋਂ ਦੂਸਰੀ ਵਾਰ ਵੀ ਬਚ ਕੇ ਨਿਕਲ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.