1 ਸ਼ਮੂਏਲ 19

ਤਾਂ ਮੀਕਲ ਨੇ ਦਾਵੀਦ ਨੂੰ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਅਤੇ ਉਹ ਭੱਜ ਕੇ ਬਚ ਗਿਆ।

1 Samuel 19:12 (UKJV) So Michal let David down through a window: and he went, and fled, and escaped.

10ਸ਼ਾਊਲ ਨੇ ਆਪਣੀ ਬਰਛੀ ਨਾਲ ਉਹ ਨੂੰ ਕੰਧ ਨਾਲ ਟੰਗਣ ਦੀ ਕੋਸ਼ਿਸ਼ ਕੀਤੀ ਪਰ ਦਾਵੀਦ ਉਸ ਤੋਂ ਬਚ ਕੇ ਭੱਜ ਗਿਆ ਅਤੇ ਬਰਛੀ ਕੰਧ ਦੇ ਵਿੱਚ ਜਾ ਖੁੱਭੀ। ਇਸ ਤਰ੍ਹਾਂ ਉਸ ਰਾਤ ਦਾਵੀਦ ਨੇ ਭੱਜ ਕੇ ਆਪਣੀ ਜਾਨ ਬਚਾਈ।

11ਸ਼ਾਊਲ ਨੇ ਸੇਵਕਾਂ ਨੂੰ ਦਾਵੀਦ ਦੇ ਘਰ ਘੱਲਿਆ ਤਾਂ ਜੋ ਉਹ ਦਾਵੀਦ ਦੇ ਘਰ ਨੂੰ ਵੇਖ ਸਕਣ ਅਤੇ ਸਵੇਰ ਨੂੰ ਉਹ ਨੂੰ ਮਾਰ ਦੇਣ, ਪਰ ਦਾਵੀਦ ਦੀ ਪਤਨੀ ਮੀਕਲ ਨੇ ਉਸਨੂੰ ਚੇਤਾਵਨੀ ਦਿੱਤੀ, “ਜੇ ਤੂੰ ਅੱਜ ਰਾਤ ਆਪਣੀ ਜਾਨ ਲਈ ਨਹੀਂ ਭੱਜਿਆ।”

12ਤਾਂ ਮੀਕਲ ਨੇ ਦਾਵੀਦ ਨੂੰ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਅਤੇ ਉਹ ਭੱਜ ਕੇ ਬਚ ਗਿਆ।

13ਤਦ ਮੀਕਲ ਨੇ ਇੱਕ ਮੂਰਤੀ ਲੈ ਕੇ ਮੰਜੇ ਉੱਤੇ ਰੱਖੀ ਅਤੇ ਉਸ ਨੂੰ ਕੱਪੜੇ ਨਾਲ ਢੱਕਿਆ ਅਤੇ ਕੁਝ ਬੱਕਰੀਆਂ ਦੇ ਵਾਲ ਸਿਰ ਉੱਤੇ ਰੱਖੇ।

14ਜਦੋਂ ਸ਼ਾਊਲ ਨੇ ਦਾਵੀਦ ਨੂੰ ਫੜਨ ਲਈ ਸੇਵਕਾਂ ਨੂੰ ਭੇਜਿਆ ਤਾਂ ਮੀਕਲ ਨੇ ਕਿਹਾ, “ਉਹ ਬਿਮਾਰ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.