12ਤਾਂ ਮੀਕਲ ਨੇ ਦਾਵੀਦ ਨੂੰ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਅਤੇ ਉਹ ਭੱਜ ਕੇ ਬਚ ਗਿਆ।
13ਤਦ ਮੀਕਲ ਨੇ ਇੱਕ ਮੂਰਤੀ ਲੈ ਕੇ ਮੰਜੇ ਉੱਤੇ ਰੱਖੀ ਅਤੇ ਉਸ ਨੂੰ ਕੱਪੜੇ ਨਾਲ ਢੱਕਿਆ ਅਤੇ ਕੁਝ ਬੱਕਰੀਆਂ ਦੇ ਵਾਲ ਸਿਰ ਉੱਤੇ ਰੱਖੇ।
14ਜਦੋਂ ਸ਼ਾਊਲ ਨੇ ਦਾਵੀਦ ਨੂੰ ਫੜਨ ਲਈ ਸੇਵਕਾਂ ਨੂੰ ਭੇਜਿਆ ਤਾਂ ਮੀਕਲ ਨੇ ਕਿਹਾ, “ਉਹ ਬਿਮਾਰ ਹੈ।”
15ਤਦ ਸ਼ਾਊਲ ਨੇ ਦਾਵੀਦ ਨੂੰ ਮਿਲਣ ਲਈ ਸੇਵਕਾਂ ਨੂੰ ਵਾਪਸ ਭੇਜਿਆ ਅਤੇ ਉਹਨਾਂ ਨੂੰ ਕਿਹਾ, “ਉਸ ਨੂੰ ਮੇਰੇ ਕੋਲ ਬਿਸਤਰੇ ਸਮੇਤ ਲਿਆਓ ਤਾਂ ਜੋ ਮੈਂ ਉਸਨੂੰ ਮਾਰ ਦਿਆਂ।”
16ਪਰ ਜਦੋਂ ਉਹ ਮਨੁੱਖ ਅੰਦਰ ਗਏ ਤਾਂ ਮੰਜੇ ਉੱਤੇ ਮੂਰਤੀ ਸੀ ਅਤੇ ਸਿਰ ਉੱਤੇ ਬੱਕਰੀਆਂ ਦੇ ਵਾਲ ਸਨ।