13ਤਦ ਮੀਕਲ ਨੇ ਇੱਕ ਮੂਰਤੀ ਲੈ ਕੇ ਮੰਜੇ ਉੱਤੇ ਰੱਖੀ ਅਤੇ ਉਸ ਨੂੰ ਕੱਪੜੇ ਨਾਲ ਢੱਕਿਆ ਅਤੇ ਕੁਝ ਬੱਕਰੀਆਂ ਦੇ ਵਾਲ ਸਿਰ ਉੱਤੇ ਰੱਖੇ।
14ਜਦੋਂ ਸ਼ਾਊਲ ਨੇ ਦਾਵੀਦ ਨੂੰ ਫੜਨ ਲਈ ਸੇਵਕਾਂ ਨੂੰ ਭੇਜਿਆ ਤਾਂ ਮੀਕਲ ਨੇ ਕਿਹਾ, “ਉਹ ਬਿਮਾਰ ਹੈ।”
15ਤਦ ਸ਼ਾਊਲ ਨੇ ਦਾਵੀਦ ਨੂੰ ਮਿਲਣ ਲਈ ਸੇਵਕਾਂ ਨੂੰ ਵਾਪਸ ਭੇਜਿਆ ਅਤੇ ਉਹਨਾਂ ਨੂੰ ਕਿਹਾ, “ਉਸ ਨੂੰ ਮੇਰੇ ਕੋਲ ਬਿਸਤਰੇ ਸਮੇਤ ਲਿਆਓ ਤਾਂ ਜੋ ਮੈਂ ਉਸਨੂੰ ਮਾਰ ਦਿਆਂ।”
16ਪਰ ਜਦੋਂ ਉਹ ਮਨੁੱਖ ਅੰਦਰ ਗਏ ਤਾਂ ਮੰਜੇ ਉੱਤੇ ਮੂਰਤੀ ਸੀ ਅਤੇ ਸਿਰ ਉੱਤੇ ਬੱਕਰੀਆਂ ਦੇ ਵਾਲ ਸਨ।
17ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੈਨੂੰ ਇਸ ਤਰ੍ਹਾਂ ਧੋਖਾ ਕਿਉਂ ਦਿੱਤਾ ਅਤੇ ਮੇਰੇ ਵੈਰੀ ਨੂੰ ਕਿਉਂ ਭਜਾ ਦਿੱਤਾ ਹੈ, ਹੁਣ ਉਹ ਬਚ ਗਿਆ ਹੈ? ਮੀਕਲ ਨੇ ਉਸਨੂੰ ਕਿਹਾ, “ਉਸ ਨੇ ਮੈਨੂੰ ਕਿਹਾ, ‘ਮੈਨੂੰ ਦੂਰ ਜਾਣ ਦੇ। ਮੈਂ ਤੈਨੂੰ ਕਿਉਂ ਮਾਰਾਂ?’ ”