1 ਸ਼ਮੂਏਲ 19

ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੈਨੂੰ ਇਸ ਤਰ੍ਹਾਂ ਧੋਖਾ ਕਿਉਂ ਦਿੱਤਾ ਅਤੇ ਮੇਰੇ ਵੈਰੀ ਨੂੰ ਕਿਉਂ ਭਜਾ ਦਿੱਤਾ ਹੈ, ਹੁਣ ਉਹ ਬਚ ਗਿਆ ਹੈ? ਮੀਕਲ ਨੇ ਉਸਨੂੰ ਕਿਹਾ, “ਉਸ ਨੇ ਮੈਨੂੰ ਕਿਹਾ, ‘ਮੈਨੂੰ ਦੂਰ ਜਾਣ ਦੇ। ਮੈਂ ਤੈਨੂੰ ਕਿਉਂ ਮਾਰਾਂ?’ ”

1 Samuel 19:17 (UKJV) And Saul said unto Michal, Why have you deceived me so, and sent away mine enemy, that he is escaped? And Michal answered Saul, He said unto me, Let me go; why should I kill you?

15ਤਦ ਸ਼ਾਊਲ ਨੇ ਦਾਵੀਦ ਨੂੰ ਮਿਲਣ ਲਈ ਸੇਵਕਾਂ ਨੂੰ ਵਾਪਸ ਭੇਜਿਆ ਅਤੇ ਉਹਨਾਂ ਨੂੰ ਕਿਹਾ, “ਉਸ ਨੂੰ ਮੇਰੇ ਕੋਲ ਬਿਸਤਰੇ ਸਮੇਤ ਲਿਆਓ ਤਾਂ ਜੋ ਮੈਂ ਉਸਨੂੰ ਮਾਰ ਦਿਆਂ।”

16ਪਰ ਜਦੋਂ ਉਹ ਮਨੁੱਖ ਅੰਦਰ ਗਏ ਤਾਂ ਮੰਜੇ ਉੱਤੇ ਮੂਰਤੀ ਸੀ ਅਤੇ ਸਿਰ ਉੱਤੇ ਬੱਕਰੀਆਂ ਦੇ ਵਾਲ ਸਨ।

17ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੈਨੂੰ ਇਸ ਤਰ੍ਹਾਂ ਧੋਖਾ ਕਿਉਂ ਦਿੱਤਾ ਅਤੇ ਮੇਰੇ ਵੈਰੀ ਨੂੰ ਕਿਉਂ ਭਜਾ ਦਿੱਤਾ ਹੈ, ਹੁਣ ਉਹ ਬਚ ਗਿਆ ਹੈ? ਮੀਕਲ ਨੇ ਉਸਨੂੰ ਕਿਹਾ, “ਉਸ ਨੇ ਮੈਨੂੰ ਕਿਹਾ, ‘ਮੈਨੂੰ ਦੂਰ ਜਾਣ ਦੇ। ਮੈਂ ਤੈਨੂੰ ਕਿਉਂ ਮਾਰਾਂ?’ ”

18ਜਦੋਂ ਦਾਵੀਦ ਭੱਜ ਕੇ ਬਚ ਗਿਆ ਤਾਂ ਉਹ ਰਾਮਾਹ ਵਿੱਚ ਸਮੂਏਲ ਕੋਲ ਗਿਆ ਅਤੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸ਼ਾਊਲ ਨੇ ਉਸ ਨਾਲ ਕੀਤਾ ਸੀ। ਤਦ ਉਹ ਅਤੇ ਸਮੂਏਲ ਨਾਯੋਥ ਨੂੰ ਗਏ ਅਤੇ ਉੱਥੇ ਠਹਿਰੇ।

19ਸ਼ਾਊਲ ਨੂੰ ਬਚਨ ਆਇਆ, “ਦਾਵੀਦ ਰਾਮਾਹ ਦੇ ਨਾਯੋਥ ਵਿੱਚ ਹੈ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.