16ਪਰ ਜਦੋਂ ਉਹ ਮਨੁੱਖ ਅੰਦਰ ਗਏ ਤਾਂ ਮੰਜੇ ਉੱਤੇ ਮੂਰਤੀ ਸੀ ਅਤੇ ਸਿਰ ਉੱਤੇ ਬੱਕਰੀਆਂ ਦੇ ਵਾਲ ਸਨ।
17ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੈਨੂੰ ਇਸ ਤਰ੍ਹਾਂ ਧੋਖਾ ਕਿਉਂ ਦਿੱਤਾ ਅਤੇ ਮੇਰੇ ਵੈਰੀ ਨੂੰ ਕਿਉਂ ਭਜਾ ਦਿੱਤਾ ਹੈ, ਹੁਣ ਉਹ ਬਚ ਗਿਆ ਹੈ? ਮੀਕਲ ਨੇ ਉਸਨੂੰ ਕਿਹਾ, “ਉਸ ਨੇ ਮੈਨੂੰ ਕਿਹਾ, ‘ਮੈਨੂੰ ਦੂਰ ਜਾਣ ਦੇ। ਮੈਂ ਤੈਨੂੰ ਕਿਉਂ ਮਾਰਾਂ?’ ”
18ਜਦੋਂ ਦਾਵੀਦ ਭੱਜ ਕੇ ਬਚ ਗਿਆ ਤਾਂ ਉਹ ਰਾਮਾਹ ਵਿੱਚ ਸਮੂਏਲ ਕੋਲ ਗਿਆ ਅਤੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸ਼ਾਊਲ ਨੇ ਉਸ ਨਾਲ ਕੀਤਾ ਸੀ। ਤਦ ਉਹ ਅਤੇ ਸਮੂਏਲ ਨਾਯੋਥ ਨੂੰ ਗਏ ਅਤੇ ਉੱਥੇ ਠਹਿਰੇ।
19ਸ਼ਾਊਲ ਨੂੰ ਬਚਨ ਆਇਆ, “ਦਾਵੀਦ ਰਾਮਾਹ ਦੇ ਨਾਯੋਥ ਵਿੱਚ ਹੈ”
20ਤਾਂ ਉਸ ਨੇ ਉਸ ਨੂੰ ਫੜਨ ਲਈ ਸੇਵਕ ਭੇਜੇ। ਪਰ ਜਦੋਂ ਉਹਨਾਂ ਨੇ ਨਬੀਆਂ ਦੇ ਇੱਕ ਸਮੂਹ ਨੂੰ ਅਗੰਮਵਾਕ ਕਰਦੇ ਦੇਖਿਆ, ਸਮੂਏਲ ਉਹਨਾਂ ਦੇ ਆਗੂ ਵਜੋਂ ਉੱਥੇ ਖੜ੍ਹਾ ਸੀ, ਤਾਂ ਪਰਮੇਸ਼ਵਰ ਦਾ ਆਤਮਾ ਸ਼ਾਊਲ ਦੇ ਮਨੁੱਖਾਂ ਉੱਤੇ ਆਇਆ ਅਤੇ ਉਹਨਾਂ ਨੇ ਵੀ ਅਗੰਮਵਾਕ ਕੀਤਾ।