1 ਸ਼ਮੂਏਲ 19

ਤਾਂ ਉਸ ਨੇ ਉਸ ਨੂੰ ਫੜਨ ਲਈ ਸੇਵਕ ਭੇਜੇ। ਪਰ ਜਦੋਂ ਉਹਨਾਂ ਨੇ ਨਬੀਆਂ ਦੇ ਇੱਕ ਸਮੂਹ ਨੂੰ ਅਗੰਮਵਾਕ ਕਰਦੇ ਦੇਖਿਆ, ਸਮੂਏਲ ਉਹਨਾਂ ਦੇ ਆਗੂ ਵਜੋਂ ਉੱਥੇ ਖੜ੍ਹਾ ਸੀ, ਤਾਂ ਪਰਮੇਸ਼ਵਰ ਦਾ ਆਤਮਾ ਸ਼ਾਊਲ ਦੇ ਮਨੁੱਖਾਂ ਉੱਤੇ ਆਇਆ ਅਤੇ ਉਹਨਾਂ ਨੇ ਵੀ ਅਗੰਮਵਾਕ ਕੀਤਾ।

1 Samuel 19:20 (UKJV) And Saul sent messengers to take David: and when they saw the company of the prophets prophesying, and Samuel standing as appointed over them, the Spirit of God was upon the messengers of Saul, and they also prophesied.

18ਜਦੋਂ ਦਾਵੀਦ ਭੱਜ ਕੇ ਬਚ ਗਿਆ ਤਾਂ ਉਹ ਰਾਮਾਹ ਵਿੱਚ ਸਮੂਏਲ ਕੋਲ ਗਿਆ ਅਤੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸ਼ਾਊਲ ਨੇ ਉਸ ਨਾਲ ਕੀਤਾ ਸੀ। ਤਦ ਉਹ ਅਤੇ ਸਮੂਏਲ ਨਾਯੋਥ ਨੂੰ ਗਏ ਅਤੇ ਉੱਥੇ ਠਹਿਰੇ।

19ਸ਼ਾਊਲ ਨੂੰ ਬਚਨ ਆਇਆ, “ਦਾਵੀਦ ਰਾਮਾਹ ਦੇ ਨਾਯੋਥ ਵਿੱਚ ਹੈ”

20ਤਾਂ ਉਸ ਨੇ ਉਸ ਨੂੰ ਫੜਨ ਲਈ ਸੇਵਕ ਭੇਜੇ। ਪਰ ਜਦੋਂ ਉਹਨਾਂ ਨੇ ਨਬੀਆਂ ਦੇ ਇੱਕ ਸਮੂਹ ਨੂੰ ਅਗੰਮਵਾਕ ਕਰਦੇ ਦੇਖਿਆ, ਸਮੂਏਲ ਉਹਨਾਂ ਦੇ ਆਗੂ ਵਜੋਂ ਉੱਥੇ ਖੜ੍ਹਾ ਸੀ, ਤਾਂ ਪਰਮੇਸ਼ਵਰ ਦਾ ਆਤਮਾ ਸ਼ਾਊਲ ਦੇ ਮਨੁੱਖਾਂ ਉੱਤੇ ਆਇਆ ਅਤੇ ਉਹਨਾਂ ਨੇ ਵੀ ਅਗੰਮਵਾਕ ਕੀਤਾ।

21ਸ਼ਾਊਲ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਉਸ ਨੇ ਹੋਰ ਸੇਵਕ ਭੇਜੇ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ। ਸ਼ਾਊਲ ਨੇ ਤੀਜੀ ਵਾਰ ਆਦਮੀਆਂ ਨੂੰ ਭੇਜਿਆ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ।

22ਅੰਤ ਵਿੱਚ ਉਹ ਆਪ ਰਾਮਾਹ ਨੂੰ ਚੱਲਿਆ ਅਤੇ ਸੇਕੂ ਦੇ ਵੱਡੇ ਖੂਹ ਕੋਲ ਗਿਆ ਅਤੇ ਉਸ ਨੇ ਪੁੱਛਿਆ, “ਸਮੂਏਲ ਅਤੇ ਦਾਵੀਦ ਕਿੱਥੇ ਹਨ?” ਉਹਨਾਂ ਨੇ ਕਿਹਾ, “ਰਾਮਾਹ ਦੇ ਨਾਯੋਥ ਵਿੱਚ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.