19ਸ਼ਾਊਲ ਨੂੰ ਬਚਨ ਆਇਆ, “ਦਾਵੀਦ ਰਾਮਾਹ ਦੇ ਨਾਯੋਥ ਵਿੱਚ ਹੈ”
20ਤਾਂ ਉਸ ਨੇ ਉਸ ਨੂੰ ਫੜਨ ਲਈ ਸੇਵਕ ਭੇਜੇ। ਪਰ ਜਦੋਂ ਉਹਨਾਂ ਨੇ ਨਬੀਆਂ ਦੇ ਇੱਕ ਸਮੂਹ ਨੂੰ ਅਗੰਮਵਾਕ ਕਰਦੇ ਦੇਖਿਆ, ਸਮੂਏਲ ਉਹਨਾਂ ਦੇ ਆਗੂ ਵਜੋਂ ਉੱਥੇ ਖੜ੍ਹਾ ਸੀ, ਤਾਂ ਪਰਮੇਸ਼ਵਰ ਦਾ ਆਤਮਾ ਸ਼ਾਊਲ ਦੇ ਮਨੁੱਖਾਂ ਉੱਤੇ ਆਇਆ ਅਤੇ ਉਹਨਾਂ ਨੇ ਵੀ ਅਗੰਮਵਾਕ ਕੀਤਾ।
21ਸ਼ਾਊਲ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਉਸ ਨੇ ਹੋਰ ਸੇਵਕ ਭੇਜੇ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ। ਸ਼ਾਊਲ ਨੇ ਤੀਜੀ ਵਾਰ ਆਦਮੀਆਂ ਨੂੰ ਭੇਜਿਆ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ।
22ਅੰਤ ਵਿੱਚ ਉਹ ਆਪ ਰਾਮਾਹ ਨੂੰ ਚੱਲਿਆ ਅਤੇ ਸੇਕੂ ਦੇ ਵੱਡੇ ਖੂਹ ਕੋਲ ਗਿਆ ਅਤੇ ਉਸ ਨੇ ਪੁੱਛਿਆ, “ਸਮੂਏਲ ਅਤੇ ਦਾਵੀਦ ਕਿੱਥੇ ਹਨ?” ਉਹਨਾਂ ਨੇ ਕਿਹਾ, “ਰਾਮਾਹ ਦੇ ਨਾਯੋਥ ਵਿੱਚ ਹਨ।”
23ਸੋ ਸ਼ਾਊਲ ਰਾਮਾਹ ਵਿੱਚ ਨਾਯੋਥ ਨੂੰ ਗਿਆ। ਪਰ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਵੀ ਆਇਆ ਅਤੇ ਉਹ ਅਗੰਮਵਾਕ ਕਰਦਾ ਹੋਇਆ ਨਾਯੋਥ ਵਿੱਚ ਆਉਣ ਤੱਕ ਚੱਲਦਾ ਰਿਹਾ।