1 ਸ਼ਮੂਏਲ 19

ਸੋ ਸ਼ਾਊਲ ਰਾਮਾਹ ਵਿੱਚ ਨਾਯੋਥ ਨੂੰ ਗਿਆ। ਪਰ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਵੀ ਆਇਆ ਅਤੇ ਉਹ ਅਗੰਮਵਾਕ ਕਰਦਾ ਹੋਇਆ ਨਾਯੋਥ ਵਿੱਚ ਆਉਣ ਤੱਕ ਚੱਲਦਾ ਰਿਹਾ।

1 Samuel 19:23 (UKJV) And he went thither to Naioth in Ramah: and the Spirit of God was upon him also, and he went on, and prophesied, until he came to Naioth in Ramah.

21ਸ਼ਾਊਲ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਉਸ ਨੇ ਹੋਰ ਸੇਵਕ ਭੇਜੇ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ। ਸ਼ਾਊਲ ਨੇ ਤੀਜੀ ਵਾਰ ਆਦਮੀਆਂ ਨੂੰ ਭੇਜਿਆ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ।

22ਅੰਤ ਵਿੱਚ ਉਹ ਆਪ ਰਾਮਾਹ ਨੂੰ ਚੱਲਿਆ ਅਤੇ ਸੇਕੂ ਦੇ ਵੱਡੇ ਖੂਹ ਕੋਲ ਗਿਆ ਅਤੇ ਉਸ ਨੇ ਪੁੱਛਿਆ, “ਸਮੂਏਲ ਅਤੇ ਦਾਵੀਦ ਕਿੱਥੇ ਹਨ?” ਉਹਨਾਂ ਨੇ ਕਿਹਾ, “ਰਾਮਾਹ ਦੇ ਨਾਯੋਥ ਵਿੱਚ ਹਨ।”

23ਸੋ ਸ਼ਾਊਲ ਰਾਮਾਹ ਵਿੱਚ ਨਾਯੋਥ ਨੂੰ ਗਿਆ। ਪਰ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਵੀ ਆਇਆ ਅਤੇ ਉਹ ਅਗੰਮਵਾਕ ਕਰਦਾ ਹੋਇਆ ਨਾਯੋਥ ਵਿੱਚ ਆਉਣ ਤੱਕ ਚੱਲਦਾ ਰਿਹਾ।

24ਉਸ ਨੇ ਆਪਣੇ ਕੱਪੜੇ ਲਾਹ ਦਿੱਤੇ ਅਤੇ ਸਮੂਏਲ ਦੀ ਹਜ਼ੂਰੀ ਵਿੱਚ ਭਵਿੱਖਬਾਣੀ ਕੀਤੀ। ਉਹ ਸਾਰਾ ਦਿਨ ਅਤੇ ਸਾਰੀ ਰਾਤ ਨੰਗਾ ਪਿਆ ਰਿਹਾ। ਇਸ ਲਈ ਲੋਕ ਆਖਦੇ ਹਨ, “ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.