1 ਸ਼ਮੂਏਲ 19

ਉਸ ਨੇ ਆਪਣੇ ਕੱਪੜੇ ਲਾਹ ਦਿੱਤੇ ਅਤੇ ਸਮੂਏਲ ਦੀ ਹਜ਼ੂਰੀ ਵਿੱਚ ਭਵਿੱਖਬਾਣੀ ਕੀਤੀ। ਉਹ ਸਾਰਾ ਦਿਨ ਅਤੇ ਸਾਰੀ ਰਾਤ ਨੰਗਾ ਪਿਆ ਰਿਹਾ। ਇਸ ਲਈ ਲੋਕ ਆਖਦੇ ਹਨ, “ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

1 Samuel 19:24 (UKJV) And he stripped off his clothes also, and prophesied before Samuel in like manner, and lay down naked all that day and all that night. Wherefore they say, Is Saul also among the prophets?

22ਅੰਤ ਵਿੱਚ ਉਹ ਆਪ ਰਾਮਾਹ ਨੂੰ ਚੱਲਿਆ ਅਤੇ ਸੇਕੂ ਦੇ ਵੱਡੇ ਖੂਹ ਕੋਲ ਗਿਆ ਅਤੇ ਉਸ ਨੇ ਪੁੱਛਿਆ, “ਸਮੂਏਲ ਅਤੇ ਦਾਵੀਦ ਕਿੱਥੇ ਹਨ?” ਉਹਨਾਂ ਨੇ ਕਿਹਾ, “ਰਾਮਾਹ ਦੇ ਨਾਯੋਥ ਵਿੱਚ ਹਨ।”

23ਸੋ ਸ਼ਾਊਲ ਰਾਮਾਹ ਵਿੱਚ ਨਾਯੋਥ ਨੂੰ ਗਿਆ। ਪਰ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਵੀ ਆਇਆ ਅਤੇ ਉਹ ਅਗੰਮਵਾਕ ਕਰਦਾ ਹੋਇਆ ਨਾਯੋਥ ਵਿੱਚ ਆਉਣ ਤੱਕ ਚੱਲਦਾ ਰਿਹਾ।

24ਉਸ ਨੇ ਆਪਣੇ ਕੱਪੜੇ ਲਾਹ ਦਿੱਤੇ ਅਤੇ ਸਮੂਏਲ ਦੀ ਹਜ਼ੂਰੀ ਵਿੱਚ ਭਵਿੱਖਬਾਣੀ ਕੀਤੀ। ਉਹ ਸਾਰਾ ਦਿਨ ਅਤੇ ਸਾਰੀ ਰਾਤ ਨੰਗਾ ਪਿਆ ਰਿਹਾ। ਇਸ ਲਈ ਲੋਕ ਆਖਦੇ ਹਨ, “ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.