1 ਸ਼ਮੂਏਲ 19

ਸ਼ਾਊਲ ਨੇ ਆਪਣੀ ਬਰਛੀ ਨਾਲ ਉਹ ਨੂੰ ਕੰਧ ਨਾਲ ਟੰਗਣ ਦੀ ਕੋਸ਼ਿਸ਼ ਕੀਤੀ ਪਰ ਦਾਵੀਦ ਉਸ ਤੋਂ ਬਚ ਕੇ ਭੱਜ ਗਿਆ ਅਤੇ ਬਰਛੀ ਕੰਧ ਦੇ ਵਿੱਚ ਜਾ ਖੁੱਭੀ। ਇਸ ਤਰ੍ਹਾਂ ਉਸ ਰਾਤ ਦਾਵੀਦ ਨੇ ਭੱਜ ਕੇ ਆਪਣੀ ਜਾਨ ਬਚਾਈ।

1 Samuel 19:10 (UKJV) And Saul sought to strike David even to the wall with the javelin: but he slipped away out of Saul's presence, and he stroke the javelin into the wall: and David fled, and escaped that night.

8ਇੱਕ ਵਾਰ ਫੇਰ ਲੜਾਈ ਹੋਈ ਅਤੇ ਦਾਵੀਦ ਬਾਹਰ ਗਿਆ ਅਤੇ ਫ਼ਲਿਸਤੀਆਂ ਨਾਲ ਲੜਿਆ। ਉਸ ਨੇ ਉਹਨਾਂ ਨੂੰ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਹ ਉਸ ਦੇ ਅੱਗੇ ਭੱਜ ਗਏ।

9ਪਰ ਯਾਹਵੇਹ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਆਇਆ ਜਦੋਂ ਉਹ ਆਪਣੇ ਘਰ ਵਿੱਚ ਬਰਛੀ ਹੱਥ ਵਿੱਚ ਫੜੀ ਬੈਠਾ ਸੀ। ਜਦੋਂ ਦਾਵੀਦ ਬਰਬਤ ਵਜਾ ਰਿਹਾ ਸੀ,

10ਸ਼ਾਊਲ ਨੇ ਆਪਣੀ ਬਰਛੀ ਨਾਲ ਉਹ ਨੂੰ ਕੰਧ ਨਾਲ ਟੰਗਣ ਦੀ ਕੋਸ਼ਿਸ਼ ਕੀਤੀ ਪਰ ਦਾਵੀਦ ਉਸ ਤੋਂ ਬਚ ਕੇ ਭੱਜ ਗਿਆ ਅਤੇ ਬਰਛੀ ਕੰਧ ਦੇ ਵਿੱਚ ਜਾ ਖੁੱਭੀ। ਇਸ ਤਰ੍ਹਾਂ ਉਸ ਰਾਤ ਦਾਵੀਦ ਨੇ ਭੱਜ ਕੇ ਆਪਣੀ ਜਾਨ ਬਚਾਈ।

11ਸ਼ਾਊਲ ਨੇ ਸੇਵਕਾਂ ਨੂੰ ਦਾਵੀਦ ਦੇ ਘਰ ਘੱਲਿਆ ਤਾਂ ਜੋ ਉਹ ਦਾਵੀਦ ਦੇ ਘਰ ਨੂੰ ਵੇਖ ਸਕਣ ਅਤੇ ਸਵੇਰ ਨੂੰ ਉਹ ਨੂੰ ਮਾਰ ਦੇਣ, ਪਰ ਦਾਵੀਦ ਦੀ ਪਤਨੀ ਮੀਕਲ ਨੇ ਉਸਨੂੰ ਚੇਤਾਵਨੀ ਦਿੱਤੀ, “ਜੇ ਤੂੰ ਅੱਜ ਰਾਤ ਆਪਣੀ ਜਾਨ ਲਈ ਨਹੀਂ ਭੱਜਿਆ।”

12ਤਾਂ ਮੀਕਲ ਨੇ ਦਾਵੀਦ ਨੂੰ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਅਤੇ ਉਹ ਭੱਜ ਕੇ ਬਚ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.