1 ਸ਼ਮੂਏਲ 19

ਇੱਕ ਵਾਰ ਫੇਰ ਲੜਾਈ ਹੋਈ ਅਤੇ ਦਾਵੀਦ ਬਾਹਰ ਗਿਆ ਅਤੇ ਫ਼ਲਿਸਤੀਆਂ ਨਾਲ ਲੜਿਆ। ਉਸ ਨੇ ਉਹਨਾਂ ਨੂੰ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਹ ਉਸ ਦੇ ਅੱਗੇ ਭੱਜ ਗਏ।

1 Samuel 19:8 (UKJV) And there was war again: and David went out, and fought with the Philistines, and slew them with a great slaughter; and they fled from him.

6ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਅਤੇ ਇਹ ਸਹੁੰ ਖਾ ਕੇ ਆਖਿਆ, “ਕਿ ਜਿਉਂਦੇ ਯਾਹਵੇਹ ਦੀ ਸਹੁੰ, ਦਾਵੀਦ ਨਾ ਮਾਰਿਆ ਜਾਵੇਗਾ।”

7ਤਾਂ ਯੋਨਾਥਾਨ ਨੇ ਦਾਵੀਦ ਨੂੰ ਸੱਦ ਕੇ ਸਾਰੀ ਗੱਲ ਦੱਸੀ। ਉਹ ਉਸਨੂੰ ਸ਼ਾਊਲ ਕੋਲ ਲੈ ਆਇਆ ਅਤੇ ਦਾਵੀਦ ਪਹਿਲਾਂ ਵਾਂਗ ਸ਼ਾਊਲ ਦੇ ਨਾਲ ਸੀ।

8ਇੱਕ ਵਾਰ ਫੇਰ ਲੜਾਈ ਹੋਈ ਅਤੇ ਦਾਵੀਦ ਬਾਹਰ ਗਿਆ ਅਤੇ ਫ਼ਲਿਸਤੀਆਂ ਨਾਲ ਲੜਿਆ। ਉਸ ਨੇ ਉਹਨਾਂ ਨੂੰ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਹ ਉਸ ਦੇ ਅੱਗੇ ਭੱਜ ਗਏ।

9ਪਰ ਯਾਹਵੇਹ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਆਇਆ ਜਦੋਂ ਉਹ ਆਪਣੇ ਘਰ ਵਿੱਚ ਬਰਛੀ ਹੱਥ ਵਿੱਚ ਫੜੀ ਬੈਠਾ ਸੀ। ਜਦੋਂ ਦਾਵੀਦ ਬਰਬਤ ਵਜਾ ਰਿਹਾ ਸੀ,

10ਸ਼ਾਊਲ ਨੇ ਆਪਣੀ ਬਰਛੀ ਨਾਲ ਉਹ ਨੂੰ ਕੰਧ ਨਾਲ ਟੰਗਣ ਦੀ ਕੋਸ਼ਿਸ਼ ਕੀਤੀ ਪਰ ਦਾਵੀਦ ਉਸ ਤੋਂ ਬਚ ਕੇ ਭੱਜ ਗਿਆ ਅਤੇ ਬਰਛੀ ਕੰਧ ਦੇ ਵਿੱਚ ਜਾ ਖੁੱਭੀ। ਇਸ ਤਰ੍ਹਾਂ ਉਸ ਰਾਤ ਦਾਵੀਦ ਨੇ ਭੱਜ ਕੇ ਆਪਣੀ ਜਾਨ ਬਚਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.