1 ਸ਼ਮੂਏਲ 19

ਪਰ ਯਾਹਵੇਹ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਆਇਆ ਜਦੋਂ ਉਹ ਆਪਣੇ ਘਰ ਵਿੱਚ ਬਰਛੀ ਹੱਥ ਵਿੱਚ ਫੜੀ ਬੈਠਾ ਸੀ। ਜਦੋਂ ਦਾਵੀਦ ਬਰਬਤ ਵਜਾ ਰਿਹਾ ਸੀ,

1 Samuel 19:9 (UKJV) And the evil spirit from the LORD was upon Saul, as he sat in his house with his javelin in his hand: and David played with his hand.

7ਤਾਂ ਯੋਨਾਥਾਨ ਨੇ ਦਾਵੀਦ ਨੂੰ ਸੱਦ ਕੇ ਸਾਰੀ ਗੱਲ ਦੱਸੀ। ਉਹ ਉਸਨੂੰ ਸ਼ਾਊਲ ਕੋਲ ਲੈ ਆਇਆ ਅਤੇ ਦਾਵੀਦ ਪਹਿਲਾਂ ਵਾਂਗ ਸ਼ਾਊਲ ਦੇ ਨਾਲ ਸੀ।

8ਇੱਕ ਵਾਰ ਫੇਰ ਲੜਾਈ ਹੋਈ ਅਤੇ ਦਾਵੀਦ ਬਾਹਰ ਗਿਆ ਅਤੇ ਫ਼ਲਿਸਤੀਆਂ ਨਾਲ ਲੜਿਆ। ਉਸ ਨੇ ਉਹਨਾਂ ਨੂੰ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਹ ਉਸ ਦੇ ਅੱਗੇ ਭੱਜ ਗਏ।

9ਪਰ ਯਾਹਵੇਹ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਆਇਆ ਜਦੋਂ ਉਹ ਆਪਣੇ ਘਰ ਵਿੱਚ ਬਰਛੀ ਹੱਥ ਵਿੱਚ ਫੜੀ ਬੈਠਾ ਸੀ। ਜਦੋਂ ਦਾਵੀਦ ਬਰਬਤ ਵਜਾ ਰਿਹਾ ਸੀ,

10ਸ਼ਾਊਲ ਨੇ ਆਪਣੀ ਬਰਛੀ ਨਾਲ ਉਹ ਨੂੰ ਕੰਧ ਨਾਲ ਟੰਗਣ ਦੀ ਕੋਸ਼ਿਸ਼ ਕੀਤੀ ਪਰ ਦਾਵੀਦ ਉਸ ਤੋਂ ਬਚ ਕੇ ਭੱਜ ਗਿਆ ਅਤੇ ਬਰਛੀ ਕੰਧ ਦੇ ਵਿੱਚ ਜਾ ਖੁੱਭੀ। ਇਸ ਤਰ੍ਹਾਂ ਉਸ ਰਾਤ ਦਾਵੀਦ ਨੇ ਭੱਜ ਕੇ ਆਪਣੀ ਜਾਨ ਬਚਾਈ।

11ਸ਼ਾਊਲ ਨੇ ਸੇਵਕਾਂ ਨੂੰ ਦਾਵੀਦ ਦੇ ਘਰ ਘੱਲਿਆ ਤਾਂ ਜੋ ਉਹ ਦਾਵੀਦ ਦੇ ਘਰ ਨੂੰ ਵੇਖ ਸਕਣ ਅਤੇ ਸਵੇਰ ਨੂੰ ਉਹ ਨੂੰ ਮਾਰ ਦੇਣ, ਪਰ ਦਾਵੀਦ ਦੀ ਪਤਨੀ ਮੀਕਲ ਨੇ ਉਸਨੂੰ ਚੇਤਾਵਨੀ ਦਿੱਤੀ, “ਜੇ ਤੂੰ ਅੱਜ ਰਾਤ ਆਪਣੀ ਜਾਨ ਲਈ ਨਹੀਂ ਭੱਜਿਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.