1 ਸ਼ਮੂਏਲ 2

ਪਰ ਚਰਬੀ ਦੇ ਸਾੜਨ ਤੋਂ ਪਹਿਲਾਂ ਹੀ, ਜਾਜਕ ਦਾ ਸੇਵਕ ਆਉਂਦਾ ਸੀ ਅਤੇ ਜਿਸਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆ ਕੇ ਆਖਦਾ ਸੀ, “ਜਾਜਕ ਨੂੰ ਭੁੰਨਣ ਲਈ ਕੁਝ ਮਾਸ ਦਿਓ ਕਿਉਂ ਜੋ ਉਹ ਤੁਹਾਡੇ ਤੋਂ ਉਬਲੇ ਹੋਏ ਮਾਸ ਨੂੰ ਸਵੀਕਾਰ ਨਹੀਂ ਕਰੇਗਾ, ਪਰ ਸਿਰਫ ਕੱਚਾ ਹੀ ਲਵੇਗਾ।”

1 Samuel 2:15 (UKJV) Also before they burnt the fat, the priest's servant came, and said to the man that sacrificed, Give flesh to roast for the priest; for he will not have sodden flesh of you, but raw.

13ਹੁਣ ਜਾਜਕਾਂ ਦੀ ਇਹ ਰੀਤ ਸੀ ਕਿ ਜਦੋਂ ਵੀ ਲੋਕਾਂ ਵਿੱਚੋਂ ਕੋਈ ਬਲੀ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਸੇਵਕ ਮਾਸ ਨੂੰ ਉਬਾਲਦੇ ਸਮੇਂ ਆਪਣੇ ਹੱਥ ਵਿੱਚ ਇੱਕ ਤ੍ਰਿਸੂਲ ਲੈ ਆਉਂਦਾ ਸੀ।

14ਅਤੇ ਉਹ ਨੂੰ ਮਾਸ ਵਿੱਚੋਂ ਜੋ ਕੜਾਹੇ, ਦੇਕਚੇ, ਵਲਟੋਹੇ ਜਾਂ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿੰਨਾ ਵੀ ਤ੍ਰਿਸੂਲ ਨਾਲ ਨਿਕਲਦਾ ਸੀ ਉਹ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ।

15ਪਰ ਚਰਬੀ ਦੇ ਸਾੜਨ ਤੋਂ ਪਹਿਲਾਂ ਹੀ, ਜਾਜਕ ਦਾ ਸੇਵਕ ਆਉਂਦਾ ਸੀ ਅਤੇ ਜਿਸਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆ ਕੇ ਆਖਦਾ ਸੀ, “ਜਾਜਕ ਨੂੰ ਭੁੰਨਣ ਲਈ ਕੁਝ ਮਾਸ ਦਿਓ ਕਿਉਂ ਜੋ ਉਹ ਤੁਹਾਡੇ ਤੋਂ ਉਬਲੇ ਹੋਏ ਮਾਸ ਨੂੰ ਸਵੀਕਾਰ ਨਹੀਂ ਕਰੇਗਾ, ਪਰ ਸਿਰਫ ਕੱਚਾ ਹੀ ਲਵੇਗਾ।”

16ਜੇ ਉਹ ਮਨੁੱਖ ਉਸ ਨੂੰ ਕਹੇ, “ਪਹਿਲਾਂ ਚਰਬੀ ਨੂੰ ਸਾੜ ਲੈਣ ਦੇ ਅਤੇ ਫਿਰ ਜਿੰਨਾ ਚਾਹੇ ਲੈ ਜਾਵੀ,” ਤਾਂ ਸੇਵਕ ਅੱਗੋਂ ਆਖਦਾ ਸੀ, “ਨਹੀਂ, ਹੁਣ ਇਸਨੂੰ ਦੇਹ ਅਤੇ ਜੇ ਤੂੰ ਨਹੀਂ ਦਿੰਦਾ, ਤਾਂ ਮੈਂ ਇਸਨੂੰ ਖੋਹ ਲਵਾਂਗਾ।”

17ਇਨ੍ਹਾਂ ਨੌਜਵਾਨਾਂ ਦਾ ਇਹ ਪਾਪ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਵੱਡਾ ਸੀ, ਕਿਉਂਕਿ ਉਹ ਯਾਹਵੇਹ ਦੀ ਭੇਟ ਨੂੰ ਤੁੱਛ ਸਮਝਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.