1 ਸ਼ਮੂਏਲ 2

ਇਨ੍ਹਾਂ ਨੌਜਵਾਨਾਂ ਦਾ ਇਹ ਪਾਪ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਵੱਡਾ ਸੀ, ਕਿਉਂਕਿ ਉਹ ਯਾਹਵੇਹ ਦੀ ਭੇਟ ਨੂੰ ਤੁੱਛ ਸਮਝਦੇ ਸਨ।

1 Samuel 2:17 (UKJV) Wherefore the sin of the young men was very great before the LORD: for men abhorred the offering of the LORD.

15ਪਰ ਚਰਬੀ ਦੇ ਸਾੜਨ ਤੋਂ ਪਹਿਲਾਂ ਹੀ, ਜਾਜਕ ਦਾ ਸੇਵਕ ਆਉਂਦਾ ਸੀ ਅਤੇ ਜਿਸਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆ ਕੇ ਆਖਦਾ ਸੀ, “ਜਾਜਕ ਨੂੰ ਭੁੰਨਣ ਲਈ ਕੁਝ ਮਾਸ ਦਿਓ ਕਿਉਂ ਜੋ ਉਹ ਤੁਹਾਡੇ ਤੋਂ ਉਬਲੇ ਹੋਏ ਮਾਸ ਨੂੰ ਸਵੀਕਾਰ ਨਹੀਂ ਕਰੇਗਾ, ਪਰ ਸਿਰਫ ਕੱਚਾ ਹੀ ਲਵੇਗਾ।”

16ਜੇ ਉਹ ਮਨੁੱਖ ਉਸ ਨੂੰ ਕਹੇ, “ਪਹਿਲਾਂ ਚਰਬੀ ਨੂੰ ਸਾੜ ਲੈਣ ਦੇ ਅਤੇ ਫਿਰ ਜਿੰਨਾ ਚਾਹੇ ਲੈ ਜਾਵੀ,” ਤਾਂ ਸੇਵਕ ਅੱਗੋਂ ਆਖਦਾ ਸੀ, “ਨਹੀਂ, ਹੁਣ ਇਸਨੂੰ ਦੇਹ ਅਤੇ ਜੇ ਤੂੰ ਨਹੀਂ ਦਿੰਦਾ, ਤਾਂ ਮੈਂ ਇਸਨੂੰ ਖੋਹ ਲਵਾਂਗਾ।”

17ਇਨ੍ਹਾਂ ਨੌਜਵਾਨਾਂ ਦਾ ਇਹ ਪਾਪ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਵੱਡਾ ਸੀ, ਕਿਉਂਕਿ ਉਹ ਯਾਹਵੇਹ ਦੀ ਭੇਟ ਨੂੰ ਤੁੱਛ ਸਮਝਦੇ ਸਨ।

18ਪਰ ਸਮੂਏਲ ਇੱਕ ਸੂਤੀ ਏਫ਼ੋਦ ਪਹਿਨੇ ਹੋਏ ਯਾਹਵੇਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।

19ਹਰ ਸਾਲ ਉਸ ਦੀ ਮਾਤਾ ਉਸ ਨੂੰ ਇੱਕ ਛੋਟਾ ਜਿਹਾ ਚੋਗਾ ਬਣਾ ਕੇ ਉਸ ਲਈ ਲਿਆਉਂਦੀ ਸੀ ਜਦੋਂ ਉਹ ਆਪਣੇ ਪਤੀ ਨਾਲ ਸਾਲਾਨਾ ਭੇਟ ਚੜ੍ਹਾਉਣ ਆਉਂਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.