1 ਸ਼ਮੂਏਲ 2

ਹਰ ਸਾਲ ਉਸ ਦੀ ਮਾਤਾ ਉਸ ਨੂੰ ਇੱਕ ਛੋਟਾ ਜਿਹਾ ਚੋਗਾ ਬਣਾ ਕੇ ਉਸ ਲਈ ਲਿਆਉਂਦੀ ਸੀ ਜਦੋਂ ਉਹ ਆਪਣੇ ਪਤੀ ਨਾਲ ਸਾਲਾਨਾ ਭੇਟ ਚੜ੍ਹਾਉਣ ਆਉਂਦੀ ਸੀ।

1 Samuel 2:19 (UKJV) Moreover his mother made him a little coat, and brought it to him from year to year, when she came up with her husband to offer the yearly sacrifice.

17ਇਨ੍ਹਾਂ ਨੌਜਵਾਨਾਂ ਦਾ ਇਹ ਪਾਪ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਵੱਡਾ ਸੀ, ਕਿਉਂਕਿ ਉਹ ਯਾਹਵੇਹ ਦੀ ਭੇਟ ਨੂੰ ਤੁੱਛ ਸਮਝਦੇ ਸਨ।

18ਪਰ ਸਮੂਏਲ ਇੱਕ ਸੂਤੀ ਏਫ਼ੋਦ ਪਹਿਨੇ ਹੋਏ ਯਾਹਵੇਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।

19ਹਰ ਸਾਲ ਉਸ ਦੀ ਮਾਤਾ ਉਸ ਨੂੰ ਇੱਕ ਛੋਟਾ ਜਿਹਾ ਚੋਗਾ ਬਣਾ ਕੇ ਉਸ ਲਈ ਲਿਆਉਂਦੀ ਸੀ ਜਦੋਂ ਉਹ ਆਪਣੇ ਪਤੀ ਨਾਲ ਸਾਲਾਨਾ ਭੇਟ ਚੜ੍ਹਾਉਣ ਆਉਂਦੀ ਸੀ।

20ਏਲੀ ਨੇ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਅਸੀਸ ਦਿੰਦੇ ਹੋਏ ਕਿਹਾ, “ਯਾਹਵੇਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਾਹਵੇਹ ਤੋਂ ਮੰਗੀ ਸੀ ਅੰਸ ਦੇਵੇ।” ਸੋ ਉਹ ਆਪਣੇ ਘਰ ਗਏ।

21ਅਤੇ ਯਾਹਵੇਹ ਨੇ ਹੰਨਾਹ ਉੱਤੇ ਕਿਰਪਾ ਕੀਤੀ ਅਤੇ ਉਸਨੇ ਤਿੰਨ ਪੁੱਤਰਾਂ ਅਤੇ ਦੋ ਧੀਆਂ ਨੂੰ ਜਨਮ ਦਿੱਤਾ। ਇਸ ਦੌਰਾਨ, ਲੜਕਾ ਸਮੂਏਲ ਯਾਹਵੇਹ ਦੀ ਮੌਜੂਦਗੀ ਵਿੱਚ ਵੱਡਾ ਹੁੰਦਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.