1 ਸ਼ਮੂਏਲ 2

ਏਲੀ ਨੇ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਅਸੀਸ ਦਿੰਦੇ ਹੋਏ ਕਿਹਾ, “ਯਾਹਵੇਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਾਹਵੇਹ ਤੋਂ ਮੰਗੀ ਸੀ ਅੰਸ ਦੇਵੇ।” ਸੋ ਉਹ ਆਪਣੇ ਘਰ ਗਏ।

1 Samuel 2:20 (UKJV) And Eli blessed Elkanah and his wife, and said, The LORD give you seed of this woman for the loan which is lent to the LORD. And they went unto their own home.

18ਪਰ ਸਮੂਏਲ ਇੱਕ ਸੂਤੀ ਏਫ਼ੋਦ ਪਹਿਨੇ ਹੋਏ ਯਾਹਵੇਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।

19ਹਰ ਸਾਲ ਉਸ ਦੀ ਮਾਤਾ ਉਸ ਨੂੰ ਇੱਕ ਛੋਟਾ ਜਿਹਾ ਚੋਗਾ ਬਣਾ ਕੇ ਉਸ ਲਈ ਲਿਆਉਂਦੀ ਸੀ ਜਦੋਂ ਉਹ ਆਪਣੇ ਪਤੀ ਨਾਲ ਸਾਲਾਨਾ ਭੇਟ ਚੜ੍ਹਾਉਣ ਆਉਂਦੀ ਸੀ।

20ਏਲੀ ਨੇ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਅਸੀਸ ਦਿੰਦੇ ਹੋਏ ਕਿਹਾ, “ਯਾਹਵੇਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਾਹਵੇਹ ਤੋਂ ਮੰਗੀ ਸੀ ਅੰਸ ਦੇਵੇ।” ਸੋ ਉਹ ਆਪਣੇ ਘਰ ਗਏ।

21ਅਤੇ ਯਾਹਵੇਹ ਨੇ ਹੰਨਾਹ ਉੱਤੇ ਕਿਰਪਾ ਕੀਤੀ ਅਤੇ ਉਸਨੇ ਤਿੰਨ ਪੁੱਤਰਾਂ ਅਤੇ ਦੋ ਧੀਆਂ ਨੂੰ ਜਨਮ ਦਿੱਤਾ। ਇਸ ਦੌਰਾਨ, ਲੜਕਾ ਸਮੂਏਲ ਯਾਹਵੇਹ ਦੀ ਮੌਜੂਦਗੀ ਵਿੱਚ ਵੱਡਾ ਹੁੰਦਾ ਗਿਆ।

22ਹੁਣ ਏਲੀ ਜੋ ਬਹੁਤ ਬੁੱਢਾ ਸੀ, ਉਸ ਨੇ ਸਭ ਕੁਝ ਸੁਣਿਆ ਜੋ ਉਸ ਦੇ ਪੁੱਤਰ ਸਾਰੇ ਇਸਰਾਏਲ ਨਾਲ ਕਰਦੇ ਸਨ ਅਤੇ ਕਿਵੇਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਸੇਵਾ ਕਰਨ ਵਾਲੀਆਂ ਔਰਤਾਂ ਨਾਲ ਸੌਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.