1 ਸ਼ਮੂਏਲ 2

ਪਰ ਸਮੂਏਲ ਇੱਕ ਸੂਤੀ ਏਫ਼ੋਦ ਪਹਿਨੇ ਹੋਏ ਯਾਹਵੇਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।

1 Samuel 2:18 (UKJV) But Samuel ministered before the LORD, being a child, girded with a linen ephod.

16ਜੇ ਉਹ ਮਨੁੱਖ ਉਸ ਨੂੰ ਕਹੇ, “ਪਹਿਲਾਂ ਚਰਬੀ ਨੂੰ ਸਾੜ ਲੈਣ ਦੇ ਅਤੇ ਫਿਰ ਜਿੰਨਾ ਚਾਹੇ ਲੈ ਜਾਵੀ,” ਤਾਂ ਸੇਵਕ ਅੱਗੋਂ ਆਖਦਾ ਸੀ, “ਨਹੀਂ, ਹੁਣ ਇਸਨੂੰ ਦੇਹ ਅਤੇ ਜੇ ਤੂੰ ਨਹੀਂ ਦਿੰਦਾ, ਤਾਂ ਮੈਂ ਇਸਨੂੰ ਖੋਹ ਲਵਾਂਗਾ।”

17ਇਨ੍ਹਾਂ ਨੌਜਵਾਨਾਂ ਦਾ ਇਹ ਪਾਪ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਵੱਡਾ ਸੀ, ਕਿਉਂਕਿ ਉਹ ਯਾਹਵੇਹ ਦੀ ਭੇਟ ਨੂੰ ਤੁੱਛ ਸਮਝਦੇ ਸਨ।

18ਪਰ ਸਮੂਏਲ ਇੱਕ ਸੂਤੀ ਏਫ਼ੋਦ ਪਹਿਨੇ ਹੋਏ ਯਾਹਵੇਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।

19ਹਰ ਸਾਲ ਉਸ ਦੀ ਮਾਤਾ ਉਸ ਨੂੰ ਇੱਕ ਛੋਟਾ ਜਿਹਾ ਚੋਗਾ ਬਣਾ ਕੇ ਉਸ ਲਈ ਲਿਆਉਂਦੀ ਸੀ ਜਦੋਂ ਉਹ ਆਪਣੇ ਪਤੀ ਨਾਲ ਸਾਲਾਨਾ ਭੇਟ ਚੜ੍ਹਾਉਣ ਆਉਂਦੀ ਸੀ।

20ਏਲੀ ਨੇ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਅਸੀਸ ਦਿੰਦੇ ਹੋਏ ਕਿਹਾ, “ਯਾਹਵੇਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਾਹਵੇਹ ਤੋਂ ਮੰਗੀ ਸੀ ਅੰਸ ਦੇਵੇ।” ਸੋ ਉਹ ਆਪਣੇ ਘਰ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.