31ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਤੇਰੀ ਤਾਕਤ ਅਤੇ ਤੇਰੇ ਜਾਜਕ ਘਰਾਣੇ ਦੀ ਤਾਕਤ ਘਟਾ ਦਿਆਂਗਾ ਤਾਂ ਜੋ ਕੋਈ ਵੀ ਤੇਰੇ ਘਰਾਣੇ ਵਿੱਚੋਂ ਬੁਢਾਪੇ ਤੱਕ ਨਹੀਂ ਪਹੁੰਚੇਗਾ।
32ਅਤੇ ਉਸ ਸਾਰੀ ਭਲਿਆਈ ਦੇ ਵਿੱਚ ਉਹ ਇਸਰਾਏਲ ਨਾਲ ਕਰੇਗਾ ਤੂੰ ਘਰ ਵਿੱਚ ਦੁੱਖ ਵੇਖੇਗਾ ਪਰ ਤੁਹਾਡੇ ਪਰਿਵਾਰ ਵਿੱਚੋਂ ਕੋਈ ਵੀ ਬੁਢਾਪੇ ਤੱਕ ਨਹੀਂ ਪਹੁੰਚੇਗਾ।
33ਵੇਖ, ਮੈਂ ਤੇਰੇ ਘਰਾਣੇ ਵਿੱਚੋਂ ਹਰੇਕ ਤੋਂ ਜਗਵੇਦੀ ਦੀ ਸੇਵਾ ਨਾ ਖੋਵਾਂਗਾ, ਪਰ ਤੇਰੀਆਂ ਅੱਖਾਂ ਵੇਖਦੀਆਂ ਰਹਿ ਜਾਣਗੀਆਂ ਅਤੇ ਤੇਰਾ ਮਨ ਦੁਖੀ ਹੋਵੇਗਾ, ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ ਜਾਵੇਗਾ।
34“ ‘ਅਤੇ ਤੇਰੇ ਦੋ ਪੁੱਤਰਾਂ, ਹਾਫ਼ਨੀ ਅਤੇ ਫੀਨਹਾਸ ਨਾਲ ਕੀ ਵਾਪਰੇਗਾ, ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗਾ, ਕਿ ਉਹ ਦੋਵੇਂ ਇੱਕੋ ਦਿਨ ਹੀ ਮਰ ਜਾਣਗੇ।
35ਮੈਂ ਆਪਣੇ ਲਈ ਇੱਕ ਵਫ਼ਾਦਾਰ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਦਿਲ ਅਤੇ ਦਿਮਾਗ ਦੇ ਅਨੁਸਾਰ ਕਰੇਗਾ। ਮੈਂ ਉਸਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਵੇ ਦੇ ਅੱਗੇ-ਅੱਗੇ ਤੁਰੇਗਾ।