33ਵੇਖ, ਮੈਂ ਤੇਰੇ ਘਰਾਣੇ ਵਿੱਚੋਂ ਹਰੇਕ ਤੋਂ ਜਗਵੇਦੀ ਦੀ ਸੇਵਾ ਨਾ ਖੋਵਾਂਗਾ, ਪਰ ਤੇਰੀਆਂ ਅੱਖਾਂ ਵੇਖਦੀਆਂ ਰਹਿ ਜਾਣਗੀਆਂ ਅਤੇ ਤੇਰਾ ਮਨ ਦੁਖੀ ਹੋਵੇਗਾ, ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ ਜਾਵੇਗਾ।
34“ ‘ਅਤੇ ਤੇਰੇ ਦੋ ਪੁੱਤਰਾਂ, ਹਾਫ਼ਨੀ ਅਤੇ ਫੀਨਹਾਸ ਨਾਲ ਕੀ ਵਾਪਰੇਗਾ, ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗਾ, ਕਿ ਉਹ ਦੋਵੇਂ ਇੱਕੋ ਦਿਨ ਹੀ ਮਰ ਜਾਣਗੇ।
35ਮੈਂ ਆਪਣੇ ਲਈ ਇੱਕ ਵਫ਼ਾਦਾਰ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਦਿਲ ਅਤੇ ਦਿਮਾਗ ਦੇ ਅਨੁਸਾਰ ਕਰੇਗਾ। ਮੈਂ ਉਸਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਵੇ ਦੇ ਅੱਗੇ-ਅੱਗੇ ਤੁਰੇਗਾ।
36ਤਦ ਤੁਹਾਡੇ ਘਰਾਣੇ ਵਿੱਚ ਬਚੇ ਹੋਏ ਸਾਰੇ ਲੋਕ ਆ ਕੇ ਇੱਕ ਚਾਂਦੀ ਦੇ ਟੁਕੜੇ ਅਤੇ ਇੱਕ ਰੋਟੀ ਲਈ ਉਸ ਦੇ ਅੱਗੇ ਮੱਥਾ ਟੇਕਣਗੇ ਅਤੇ ਬੇਨਤੀ ਕਰਨਗੇ, “ਮੈਨੂੰ ਕਿਸੇ ਜਾਜਕਾਈ ਦੇ ਅਹੁਦੇ ਉੱਤੇ ਨਿਯੁਕਤ ਕਰੋ ਤਾਂ ਜੋ ਮੇਰੇ ਕੋਲ ਖਾਣ ਲਈ ਭੋਜਨ ਹੋਵੇ।” ’ ”