1 ਸ਼ਮੂਏਲ 20

ਤਦ ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਮੈਂ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਪਰਸੋਂ ਇਸ ਸਮੇਂ ਤੱਕ ਆਪਣੇ ਪਿਤਾ ਨੂੰ ਜ਼ਰੂਰ ਸੁਣਾਵਾਂਗਾ! ਜੇ ਉਹ ਤੁਹਾਡੇ ਲਈ ਅਨੁਕੂਲ ਹੈ, ਤਾਂ ਕੀ ਮੈਂ ਤੁਹਾਨੂੰ ਸੰਦੇਸ਼ ਨਹੀਂ ਭੇਜਾਂਗਾ ਅਤੇ ਤੁਹਾਨੂੰ ਦੱਸਾਂਗਾ?

1 Samuel 20:12 (UKJV) And Jonathan said unto David, O LORD God of Israel, when I have sounded my father about tomorrow any time, or the third day, and, behold, if there be good toward David, and I then send not unto you, and show it you;

10ਦਾਵੀਦ ਨੇ ਯੋਨਾਥਾਨ ਨੂੰ ਪੁੱਛਿਆ, “ਜੇ ਤੇਰਾ ਪਿਤਾ ਤੈਨੂੰ ਕਠੋਰਤਾ ਨਾਲ ਉੱਤਰ ਦੇਵੇ ਤਾਂ ਮੈਨੂੰ ਕੌਣ ਦੱਸੇਗਾ?”

11ਯੋਨਾਥਾਨ ਨੇ ਕਿਹਾ, “ਆਓ, ਖੇਤ ਵਿੱਚ ਚੱਲੀਏ।” ਇਸ ਲਈ ਉਹ ਇਕੱਠੇ ਉੱਥੇ ਗਏ।

12ਤਦ ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਮੈਂ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਪਰਸੋਂ ਇਸ ਸਮੇਂ ਤੱਕ ਆਪਣੇ ਪਿਤਾ ਨੂੰ ਜ਼ਰੂਰ ਸੁਣਾਵਾਂਗਾ! ਜੇ ਉਹ ਤੁਹਾਡੇ ਲਈ ਅਨੁਕੂਲ ਹੈ, ਤਾਂ ਕੀ ਮੈਂ ਤੁਹਾਨੂੰ ਸੰਦੇਸ਼ ਨਹੀਂ ਭੇਜਾਂਗਾ ਅਤੇ ਤੁਹਾਨੂੰ ਦੱਸਾਂਗਾ?

13ਪਰ ਜੇ ਮੇਰਾ ਪਿਤਾ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਤਾਂ ਯਾਹਵੇਹ ਯੋਨਾਥਾਨ ਨਾਲ ਵੀ ਉਸੇ ਤਰ੍ਹਾਂ ਕਰੇ ਸਗੋਂ ਇਸ ਨਾਲੋਂ ਵਧੀਕ ਕਰੇ, ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਾਹਵੇਹ ਤੇਰੇ ਨਾਲ ਹੋਵੇ ਜਿਵੇਂ ਮੇਰੇ ਪਿਤਾ ਨੇ ਨਾਲ ਸੀ।

14ਪਰ ਜਿੰਨਾ ਚਿਰ ਮੈਂ ਜੀਉਂਦਾ ਹਾਂ, ਮੇਰੇ ਉੱਤੇ ਯਾਹਵੇਹ ਦੀ ਕਿਰਪਾ ਕਰੇ ਤਾਂ ਜੋ ਮੈਂ ਮਾਰਿਆ ਨਾ ਜਾਵਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.