8ਜਿੱਥੋਂ ਤੱਕ ਤੇਰੀ ਗੱਲ ਹੈ, ਤੈਨੂੰ ਆਪਣੇ ਸੇਵਕ ਉੱਤੇ ਮਿਹਰਬਾਨੀ ਕਰਨ ਦੀ ਲੋੜ ਪਏਗੀ, ਕਿਉਂਕਿ ਤੂੰ ਆਪਣੇ ਦਾਸ ਨੂੰ ਯਾਹਵੇਹ ਦੇ ਇੱਕ ਨੇਮ ਵਿੱਚ ਮਿਲਾਇਆ ਹੈ। ਜੇ ਮੈਂ ਕਸੂਰਵਾਰ ਹਾਂ, ਤਾਂ ਮੈਨੂੰ ਆਪ ਹੀ ਮਾਰ ਦੇਈ! ਕਿਉਂ ਮੈਨੂੰ ਆਪਣੇ ਪਿਤਾ ਦੇ ਹੱਥੋਂ ਮਰਨ ਦੇਵੇਂ?”
9ਯੋਨਾਥਾਨ ਨੇ ਕਿਹਾ, “ਕਦੇ ਨਹੀਂ!” ਜੇ ਮੈਨੂੰ ਕਦੇ ਖ਼ਬਰ ਹੁੰਦੀ ਕਿ ਮੇਰੇ ਪਿਤਾ ਨੇ ਤੈਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਕੀਤਾ ਹੈ, ਤਾਂ ਕੀ ਮੈਂ ਤੈਨੂੰ ਨਾ ਦੱਸਦਾ?
10ਦਾਵੀਦ ਨੇ ਯੋਨਾਥਾਨ ਨੂੰ ਪੁੱਛਿਆ, “ਜੇ ਤੇਰਾ ਪਿਤਾ ਤੈਨੂੰ ਕਠੋਰਤਾ ਨਾਲ ਉੱਤਰ ਦੇਵੇ ਤਾਂ ਮੈਨੂੰ ਕੌਣ ਦੱਸੇਗਾ?”
11ਯੋਨਾਥਾਨ ਨੇ ਕਿਹਾ, “ਆਓ, ਖੇਤ ਵਿੱਚ ਚੱਲੀਏ।” ਇਸ ਲਈ ਉਹ ਇਕੱਠੇ ਉੱਥੇ ਗਏ।
12ਤਦ ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਮੈਂ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਪਰਸੋਂ ਇਸ ਸਮੇਂ ਤੱਕ ਆਪਣੇ ਪਿਤਾ ਨੂੰ ਜ਼ਰੂਰ ਸੁਣਾਵਾਂਗਾ! ਜੇ ਉਹ ਤੁਹਾਡੇ ਲਈ ਅਨੁਕੂਲ ਹੈ, ਤਾਂ ਕੀ ਮੈਂ ਤੁਹਾਨੂੰ ਸੰਦੇਸ਼ ਨਹੀਂ ਭੇਜਾਂਗਾ ਅਤੇ ਤੁਹਾਨੂੰ ਦੱਸਾਂਗਾ?