7ਜੇਕਰ ਉਹ ਬੋਲੇ ‘ਠੀਕ ਹੈ,’ ਤਾਂ ਸਮਝੀ ਤੇਰਾ ਦਾਸ ਸੁਰੱਖਿਅਤ ਹੈ, ਪਰ ਜੇਕਰ ਇਹ ਸੁਣ ਕੇ ਉਸਨੂੰ ਗੁੱਸਾ ਆਵੇ ਤਾਂ ਸਮਝੀ ਕਿ ਉਸਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕੀਤਾ ਹੈ।
8ਜਿੱਥੋਂ ਤੱਕ ਤੇਰੀ ਗੱਲ ਹੈ, ਤੈਨੂੰ ਆਪਣੇ ਸੇਵਕ ਉੱਤੇ ਮਿਹਰਬਾਨੀ ਕਰਨ ਦੀ ਲੋੜ ਪਏਗੀ, ਕਿਉਂਕਿ ਤੂੰ ਆਪਣੇ ਦਾਸ ਨੂੰ ਯਾਹਵੇਹ ਦੇ ਇੱਕ ਨੇਮ ਵਿੱਚ ਮਿਲਾਇਆ ਹੈ। ਜੇ ਮੈਂ ਕਸੂਰਵਾਰ ਹਾਂ, ਤਾਂ ਮੈਨੂੰ ਆਪ ਹੀ ਮਾਰ ਦੇਈ! ਕਿਉਂ ਮੈਨੂੰ ਆਪਣੇ ਪਿਤਾ ਦੇ ਹੱਥੋਂ ਮਰਨ ਦੇਵੇਂ?”
9ਯੋਨਾਥਾਨ ਨੇ ਕਿਹਾ, “ਕਦੇ ਨਹੀਂ!” ਜੇ ਮੈਨੂੰ ਕਦੇ ਖ਼ਬਰ ਹੁੰਦੀ ਕਿ ਮੇਰੇ ਪਿਤਾ ਨੇ ਤੈਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਕੀਤਾ ਹੈ, ਤਾਂ ਕੀ ਮੈਂ ਤੈਨੂੰ ਨਾ ਦੱਸਦਾ?
10ਦਾਵੀਦ ਨੇ ਯੋਨਾਥਾਨ ਨੂੰ ਪੁੱਛਿਆ, “ਜੇ ਤੇਰਾ ਪਿਤਾ ਤੈਨੂੰ ਕਠੋਰਤਾ ਨਾਲ ਉੱਤਰ ਦੇਵੇ ਤਾਂ ਮੈਨੂੰ ਕੌਣ ਦੱਸੇਗਾ?”
11ਯੋਨਾਥਾਨ ਨੇ ਕਿਹਾ, “ਆਓ, ਖੇਤ ਵਿੱਚ ਚੱਲੀਏ।” ਇਸ ਲਈ ਉਹ ਇਕੱਠੇ ਉੱਥੇ ਗਏ।