1 ਸ਼ਮੂਏਲ 20

ਜਿੱਥੋਂ ਤੱਕ ਤੇਰੀ ਗੱਲ ਹੈ, ਤੈਨੂੰ ਆਪਣੇ ਸੇਵਕ ਉੱਤੇ ਮਿਹਰਬਾਨੀ ਕਰਨ ਦੀ ਲੋੜ ਪਏਗੀ, ਕਿਉਂਕਿ ਤੂੰ ਆਪਣੇ ਦਾਸ ਨੂੰ ਯਾਹਵੇਹ ਦੇ ਇੱਕ ਨੇਮ ਵਿੱਚ ਮਿਲਾਇਆ ਹੈ। ਜੇ ਮੈਂ ਕਸੂਰਵਾਰ ਹਾਂ, ਤਾਂ ਮੈਨੂੰ ਆਪ ਹੀ ਮਾਰ ਦੇਈ! ਕਿਉਂ ਮੈਨੂੰ ਆਪਣੇ ਪਿਤਾ ਦੇ ਹੱਥੋਂ ਮਰਨ ਦੇਵੇਂ?”

1 Samuel 20:8 (UKJV) Therefore you shall deal kindly with your servant; for you have brought your servant into a covenant of the LORD with you: notwithstanding, if there be in me iniquity, slay me yourself; for why should you bring me to your father?

6ਜੇਕਰ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ, ਤਾਂ ਉਸ ਨੂੰ ਦੱਸ, ‘ਦਾਵੀਦ ਨੇ ਮੇਰੇ ਤੋਂ ਆਪਣੇ ਜੱਦੀ ਸ਼ਹਿਰ ਬੈਤਲਹਮ ਨੂੰ ਜਲਦੀ ਜਾਣ ਦੀ ਇਜਾਜ਼ਤ ਮੰਗੀ, ਕਿਉਂਕਿ ਉੱਥੇ ਉਸ ਦੇ ਸਾਰੇ ਪਰਿਵਾਰ ਲਈ ਸਾਲਾਨਾ ਬਲੀਦਾਨ ਚੜ੍ਹਾਇਆ ਜਾਂਦਾ ਹੈ।’

7ਜੇਕਰ ਉਹ ਬੋਲੇ ‘ਠੀਕ ਹੈ,’ ਤਾਂ ਸਮਝੀ ਤੇਰਾ ਦਾਸ ਸੁਰੱਖਿਅਤ ਹੈ, ਪਰ ਜੇਕਰ ਇਹ ਸੁਣ ਕੇ ਉਸਨੂੰ ਗੁੱਸਾ ਆਵੇ ਤਾਂ ਸਮਝੀ ਕਿ ਉਸਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕੀਤਾ ਹੈ।

8ਜਿੱਥੋਂ ਤੱਕ ਤੇਰੀ ਗੱਲ ਹੈ, ਤੈਨੂੰ ਆਪਣੇ ਸੇਵਕ ਉੱਤੇ ਮਿਹਰਬਾਨੀ ਕਰਨ ਦੀ ਲੋੜ ਪਏਗੀ, ਕਿਉਂਕਿ ਤੂੰ ਆਪਣੇ ਦਾਸ ਨੂੰ ਯਾਹਵੇਹ ਦੇ ਇੱਕ ਨੇਮ ਵਿੱਚ ਮਿਲਾਇਆ ਹੈ। ਜੇ ਮੈਂ ਕਸੂਰਵਾਰ ਹਾਂ, ਤਾਂ ਮੈਨੂੰ ਆਪ ਹੀ ਮਾਰ ਦੇਈ! ਕਿਉਂ ਮੈਨੂੰ ਆਪਣੇ ਪਿਤਾ ਦੇ ਹੱਥੋਂ ਮਰਨ ਦੇਵੇਂ?”

9ਯੋਨਾਥਾਨ ਨੇ ਕਿਹਾ, “ਕਦੇ ਨਹੀਂ!” ਜੇ ਮੈਨੂੰ ਕਦੇ ਖ਼ਬਰ ਹੁੰਦੀ ਕਿ ਮੇਰੇ ਪਿਤਾ ਨੇ ਤੈਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਕੀਤਾ ਹੈ, ਤਾਂ ਕੀ ਮੈਂ ਤੈਨੂੰ ਨਾ ਦੱਸਦਾ?

10ਦਾਵੀਦ ਨੇ ਯੋਨਾਥਾਨ ਨੂੰ ਪੁੱਛਿਆ, “ਜੇ ਤੇਰਾ ਪਿਤਾ ਤੈਨੂੰ ਕਠੋਰਤਾ ਨਾਲ ਉੱਤਰ ਦੇਵੇ ਤਾਂ ਮੈਨੂੰ ਕੌਣ ਦੱਸੇਗਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.