1 ਸ਼ਮੂਏਲ 20

ਜੇਕਰ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ, ਤਾਂ ਉਸ ਨੂੰ ਦੱਸ, ‘ਦਾਵੀਦ ਨੇ ਮੇਰੇ ਤੋਂ ਆਪਣੇ ਜੱਦੀ ਸ਼ਹਿਰ ਬੈਤਲਹਮ ਨੂੰ ਜਲਦੀ ਜਾਣ ਦੀ ਇਜਾਜ਼ਤ ਮੰਗੀ, ਕਿਉਂਕਿ ਉੱਥੇ ਉਸ ਦੇ ਸਾਰੇ ਪਰਿਵਾਰ ਲਈ ਸਾਲਾਨਾ ਬਲੀਦਾਨ ਚੜ੍ਹਾਇਆ ਜਾਂਦਾ ਹੈ।’

1 Samuel 20:6 (UKJV) If your father at all miss me, then say, David earnestly asked leave of me that he might run to Bethlehem his city: for there is a yearly sacrifice there for all the family.

4ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਜੋ ਕੁਝ ਤੂੰ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂਗਾ।”

5ਤਾਂ ਦਾਵੀਦ ਨੇ ਯੋਨਾਥਾਨ ਨੂੰ ਆਖਿਆ, “ਵੇਖੋ, ਕੱਲ੍ਹ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਮੈਂ ਰਾਜੇ ਨਾਲ ਭੋਜਨ ਕਰਾਂ, ਪਰ ਮੈਨੂੰ ਇਜਾਜ਼ਤ ਦੇ ਤਾਂ ਜੋ ਮੈਂ ਪਰਸੋਂ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ।

6ਜੇਕਰ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ, ਤਾਂ ਉਸ ਨੂੰ ਦੱਸ, ‘ਦਾਵੀਦ ਨੇ ਮੇਰੇ ਤੋਂ ਆਪਣੇ ਜੱਦੀ ਸ਼ਹਿਰ ਬੈਤਲਹਮ ਨੂੰ ਜਲਦੀ ਜਾਣ ਦੀ ਇਜਾਜ਼ਤ ਮੰਗੀ, ਕਿਉਂਕਿ ਉੱਥੇ ਉਸ ਦੇ ਸਾਰੇ ਪਰਿਵਾਰ ਲਈ ਸਾਲਾਨਾ ਬਲੀਦਾਨ ਚੜ੍ਹਾਇਆ ਜਾਂਦਾ ਹੈ।’

7ਜੇਕਰ ਉਹ ਬੋਲੇ ‘ਠੀਕ ਹੈ,’ ਤਾਂ ਸਮਝੀ ਤੇਰਾ ਦਾਸ ਸੁਰੱਖਿਅਤ ਹੈ, ਪਰ ਜੇਕਰ ਇਹ ਸੁਣ ਕੇ ਉਸਨੂੰ ਗੁੱਸਾ ਆਵੇ ਤਾਂ ਸਮਝੀ ਕਿ ਉਸਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕੀਤਾ ਹੈ।

8ਜਿੱਥੋਂ ਤੱਕ ਤੇਰੀ ਗੱਲ ਹੈ, ਤੈਨੂੰ ਆਪਣੇ ਸੇਵਕ ਉੱਤੇ ਮਿਹਰਬਾਨੀ ਕਰਨ ਦੀ ਲੋੜ ਪਏਗੀ, ਕਿਉਂਕਿ ਤੂੰ ਆਪਣੇ ਦਾਸ ਨੂੰ ਯਾਹਵੇਹ ਦੇ ਇੱਕ ਨੇਮ ਵਿੱਚ ਮਿਲਾਇਆ ਹੈ। ਜੇ ਮੈਂ ਕਸੂਰਵਾਰ ਹਾਂ, ਤਾਂ ਮੈਨੂੰ ਆਪ ਹੀ ਮਾਰ ਦੇਈ! ਕਿਉਂ ਮੈਨੂੰ ਆਪਣੇ ਪਿਤਾ ਦੇ ਹੱਥੋਂ ਮਰਨ ਦੇਵੇਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.