1 ਸ਼ਮੂਏਲ 20

ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਜੋ ਕੁਝ ਤੂੰ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂਗਾ।”

1 Samuel 20:4 (UKJV) Then said Jonathan unto David, Whatsoever your soul desires, I will even do it for you.

2ਯੋਨਾਥਾਨ ਨੇ ਜਵਾਬ ਦਿੱਤਾ, “ਕਦੇ ਨਹੀਂ! ਤੂੰ ਮਾਰਿਆ ਨਹੀਂ ਜਾਵੇਗਾ! ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ। ਉਹ ਮੇਰੇ ਤੋਂ ਇਹ ਗੱਲ ਕਿਉਂ ਛੁਪਾਵੇਗਾ? ਅਜਿਹਾ ਨਹੀਂ ਹੈ!”

3ਪਰ ਦਾਵੀਦ ਨੇ ਸਹੁੰ ਖਾ ਕੇ ਆਖਿਆ, “ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ ਅਤੇ ਉਸ ਨੇ ਆਪਣੇ ਮਨ ਵਿੱਚ ਆਖਿਆ, ‘ਯੋਨਾਥਾਨ ਨੂੰ ਇਹ ਨਾ ਪਤਾ ਲੱਗੇ ਤਾਂ ਜੋ ਉਹ ਉਦਾਸ ਹੋਵੇ।’ ਪਰ ਜਿਉਂਦੇ ਪਰਮੇਸ਼ਵਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਵਿਚਕਾਰ ਸਿਰਫ ਇੱਕ ਹੀ ਕਦਮ ਦੀ ਦੂਰੀ ਹੈ।”

4ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਜੋ ਕੁਝ ਤੂੰ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂਗਾ।”

5ਤਾਂ ਦਾਵੀਦ ਨੇ ਯੋਨਾਥਾਨ ਨੂੰ ਆਖਿਆ, “ਵੇਖੋ, ਕੱਲ੍ਹ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਮੈਂ ਰਾਜੇ ਨਾਲ ਭੋਜਨ ਕਰਾਂ, ਪਰ ਮੈਨੂੰ ਇਜਾਜ਼ਤ ਦੇ ਤਾਂ ਜੋ ਮੈਂ ਪਰਸੋਂ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ।

6ਜੇਕਰ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ, ਤਾਂ ਉਸ ਨੂੰ ਦੱਸ, ‘ਦਾਵੀਦ ਨੇ ਮੇਰੇ ਤੋਂ ਆਪਣੇ ਜੱਦੀ ਸ਼ਹਿਰ ਬੈਤਲਹਮ ਨੂੰ ਜਲਦੀ ਜਾਣ ਦੀ ਇਜਾਜ਼ਤ ਮੰਗੀ, ਕਿਉਂਕਿ ਉੱਥੇ ਉਸ ਦੇ ਸਾਰੇ ਪਰਿਵਾਰ ਲਈ ਸਾਲਾਨਾ ਬਲੀਦਾਨ ਚੜ੍ਹਾਇਆ ਜਾਂਦਾ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.