1 ਸ਼ਮੂਏਲ 20

ਯੋਨਾਥਾਨ ਨੇ ਜਵਾਬ ਦਿੱਤਾ, “ਕਦੇ ਨਹੀਂ! ਤੂੰ ਮਾਰਿਆ ਨਹੀਂ ਜਾਵੇਗਾ! ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ। ਉਹ ਮੇਰੇ ਤੋਂ ਇਹ ਗੱਲ ਕਿਉਂ ਛੁਪਾਵੇਗਾ? ਅਜਿਹਾ ਨਹੀਂ ਹੈ!”

1 Samuel 20:2 (UKJV) And he said unto him, God forbid; you shall not die: behold, my father will do nothing either great or small, but that he will show it me: and why should my father hide this thing from me? it is not so.

1ਤਦ ਦਾਵੀਦ ਰਾਮਾਹ ਦੇ ਨਾਯੋਥ ਤੋਂ ਭੱਜ ਕੇ ਯੋਨਾਥਾਨ ਕੋਲ ਗਿਆ ਅਤੇ ਪੁੱਛਿਆ, “ਮੈਂ ਕੀ ਕੀਤਾ ਹੈ? ਮੇਰਾ ਗੁਨਾਹ ਕੀ ਹੈ? ਮੈਂ ਤੇਰੇ ਪਿਤਾ ਨਾਲ ਕੀ ਜ਼ੁਲਮ ਕੀਤਾ ਜੋ ਉਹ ਮੈਨੂੰ ਮਾਰਨਾ ਚਾਹੁੰਦਾ ਹੈ?”

2ਯੋਨਾਥਾਨ ਨੇ ਜਵਾਬ ਦਿੱਤਾ, “ਕਦੇ ਨਹੀਂ! ਤੂੰ ਮਾਰਿਆ ਨਹੀਂ ਜਾਵੇਗਾ! ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ। ਉਹ ਮੇਰੇ ਤੋਂ ਇਹ ਗੱਲ ਕਿਉਂ ਛੁਪਾਵੇਗਾ? ਅਜਿਹਾ ਨਹੀਂ ਹੈ!”

3ਪਰ ਦਾਵੀਦ ਨੇ ਸਹੁੰ ਖਾ ਕੇ ਆਖਿਆ, “ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ ਅਤੇ ਉਸ ਨੇ ਆਪਣੇ ਮਨ ਵਿੱਚ ਆਖਿਆ, ‘ਯੋਨਾਥਾਨ ਨੂੰ ਇਹ ਨਾ ਪਤਾ ਲੱਗੇ ਤਾਂ ਜੋ ਉਹ ਉਦਾਸ ਹੋਵੇ।’ ਪਰ ਜਿਉਂਦੇ ਪਰਮੇਸ਼ਵਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਵਿਚਕਾਰ ਸਿਰਫ ਇੱਕ ਹੀ ਕਦਮ ਦੀ ਦੂਰੀ ਹੈ।”

4ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਜੋ ਕੁਝ ਤੂੰ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.