1 ਸ਼ਮੂਏਲ 20

ਪਰ ਦਾਵੀਦ ਨੇ ਸਹੁੰ ਖਾ ਕੇ ਆਖਿਆ, “ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ ਅਤੇ ਉਸ ਨੇ ਆਪਣੇ ਮਨ ਵਿੱਚ ਆਖਿਆ, ‘ਯੋਨਾਥਾਨ ਨੂੰ ਇਹ ਨਾ ਪਤਾ ਲੱਗੇ ਤਾਂ ਜੋ ਉਹ ਉਦਾਸ ਹੋਵੇ।’ ਪਰ ਜਿਉਂਦੇ ਪਰਮੇਸ਼ਵਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਵਿਚਕਾਰ ਸਿਰਫ ਇੱਕ ਹੀ ਕਦਮ ਦੀ ਦੂਰੀ ਹੈ।”

1 Samuel 20:3 (UKJV) And David swore moreover, and said, Your father certainly knows that I have found grace in yours eyes; and he says, Let not Jonathan know this, lest he be grieved: but truly as the LORD lives, and as your soul lives, there is but a step between me and death.

1ਤਦ ਦਾਵੀਦ ਰਾਮਾਹ ਦੇ ਨਾਯੋਥ ਤੋਂ ਭੱਜ ਕੇ ਯੋਨਾਥਾਨ ਕੋਲ ਗਿਆ ਅਤੇ ਪੁੱਛਿਆ, “ਮੈਂ ਕੀ ਕੀਤਾ ਹੈ? ਮੇਰਾ ਗੁਨਾਹ ਕੀ ਹੈ? ਮੈਂ ਤੇਰੇ ਪਿਤਾ ਨਾਲ ਕੀ ਜ਼ੁਲਮ ਕੀਤਾ ਜੋ ਉਹ ਮੈਨੂੰ ਮਾਰਨਾ ਚਾਹੁੰਦਾ ਹੈ?”

2ਯੋਨਾਥਾਨ ਨੇ ਜਵਾਬ ਦਿੱਤਾ, “ਕਦੇ ਨਹੀਂ! ਤੂੰ ਮਾਰਿਆ ਨਹੀਂ ਜਾਵੇਗਾ! ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ। ਉਹ ਮੇਰੇ ਤੋਂ ਇਹ ਗੱਲ ਕਿਉਂ ਛੁਪਾਵੇਗਾ? ਅਜਿਹਾ ਨਹੀਂ ਹੈ!”

3ਪਰ ਦਾਵੀਦ ਨੇ ਸਹੁੰ ਖਾ ਕੇ ਆਖਿਆ, “ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ ਅਤੇ ਉਸ ਨੇ ਆਪਣੇ ਮਨ ਵਿੱਚ ਆਖਿਆ, ‘ਯੋਨਾਥਾਨ ਨੂੰ ਇਹ ਨਾ ਪਤਾ ਲੱਗੇ ਤਾਂ ਜੋ ਉਹ ਉਦਾਸ ਹੋਵੇ।’ ਪਰ ਜਿਉਂਦੇ ਪਰਮੇਸ਼ਵਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਵਿਚਕਾਰ ਸਿਰਫ ਇੱਕ ਹੀ ਕਦਮ ਦੀ ਦੂਰੀ ਹੈ।”

4ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਜੋ ਕੁਝ ਤੂੰ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂਗਾ।”

5ਤਾਂ ਦਾਵੀਦ ਨੇ ਯੋਨਾਥਾਨ ਨੂੰ ਆਖਿਆ, “ਵੇਖੋ, ਕੱਲ੍ਹ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਮੈਂ ਰਾਜੇ ਨਾਲ ਭੋਜਨ ਕਰਾਂ, ਪਰ ਮੈਨੂੰ ਇਜਾਜ਼ਤ ਦੇ ਤਾਂ ਜੋ ਮੈਂ ਪਰਸੋਂ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.