1 ਸ਼ਮੂਏਲ 20

ਤਾਂ ਦਾਵੀਦ ਨੇ ਯੋਨਾਥਾਨ ਨੂੰ ਆਖਿਆ, “ਵੇਖੋ, ਕੱਲ੍ਹ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਮੈਂ ਰਾਜੇ ਨਾਲ ਭੋਜਨ ਕਰਾਂ, ਪਰ ਮੈਨੂੰ ਇਜਾਜ਼ਤ ਦੇ ਤਾਂ ਜੋ ਮੈਂ ਪਰਸੋਂ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ।

1 Samuel 20:5 (UKJV) And David said unto Jonathan, Behold, tomorrow is the new moon, and I should not fail to sit with the king at food: but let me go, that I may hide myself in the field unto the third day at even.

3ਪਰ ਦਾਵੀਦ ਨੇ ਸਹੁੰ ਖਾ ਕੇ ਆਖਿਆ, “ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ ਅਤੇ ਉਸ ਨੇ ਆਪਣੇ ਮਨ ਵਿੱਚ ਆਖਿਆ, ‘ਯੋਨਾਥਾਨ ਨੂੰ ਇਹ ਨਾ ਪਤਾ ਲੱਗੇ ਤਾਂ ਜੋ ਉਹ ਉਦਾਸ ਹੋਵੇ।’ ਪਰ ਜਿਉਂਦੇ ਪਰਮੇਸ਼ਵਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਵਿਚਕਾਰ ਸਿਰਫ ਇੱਕ ਹੀ ਕਦਮ ਦੀ ਦੂਰੀ ਹੈ।”

4ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਜੋ ਕੁਝ ਤੂੰ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂਗਾ।”

5ਤਾਂ ਦਾਵੀਦ ਨੇ ਯੋਨਾਥਾਨ ਨੂੰ ਆਖਿਆ, “ਵੇਖੋ, ਕੱਲ੍ਹ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਮੈਂ ਰਾਜੇ ਨਾਲ ਭੋਜਨ ਕਰਾਂ, ਪਰ ਮੈਨੂੰ ਇਜਾਜ਼ਤ ਦੇ ਤਾਂ ਜੋ ਮੈਂ ਪਰਸੋਂ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ।

6ਜੇਕਰ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ, ਤਾਂ ਉਸ ਨੂੰ ਦੱਸ, ‘ਦਾਵੀਦ ਨੇ ਮੇਰੇ ਤੋਂ ਆਪਣੇ ਜੱਦੀ ਸ਼ਹਿਰ ਬੈਤਲਹਮ ਨੂੰ ਜਲਦੀ ਜਾਣ ਦੀ ਇਜਾਜ਼ਤ ਮੰਗੀ, ਕਿਉਂਕਿ ਉੱਥੇ ਉਸ ਦੇ ਸਾਰੇ ਪਰਿਵਾਰ ਲਈ ਸਾਲਾਨਾ ਬਲੀਦਾਨ ਚੜ੍ਹਾਇਆ ਜਾਂਦਾ ਹੈ।’

7ਜੇਕਰ ਉਹ ਬੋਲੇ ‘ਠੀਕ ਹੈ,’ ਤਾਂ ਸਮਝੀ ਤੇਰਾ ਦਾਸ ਸੁਰੱਖਿਅਤ ਹੈ, ਪਰ ਜੇਕਰ ਇਹ ਸੁਣ ਕੇ ਉਸਨੂੰ ਗੁੱਸਾ ਆਵੇ ਤਾਂ ਸਮਝੀ ਕਿ ਉਸਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.