1 ਸ਼ਮੂਏਲ 20

ਪਰ ਜੇ ਮੇਰਾ ਪਿਤਾ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਤਾਂ ਯਾਹਵੇਹ ਯੋਨਾਥਾਨ ਨਾਲ ਵੀ ਉਸੇ ਤਰ੍ਹਾਂ ਕਰੇ ਸਗੋਂ ਇਸ ਨਾਲੋਂ ਵਧੀਕ ਕਰੇ, ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਾਹਵੇਹ ਤੇਰੇ ਨਾਲ ਹੋਵੇ ਜਿਵੇਂ ਮੇਰੇ ਪਿਤਾ ਨੇ ਨਾਲ ਸੀ।

1 Samuel 20:13 (UKJV) The LORD do so and much more to Jonathan: but if it please my father to do you evil, then I will show it you, and send you away, that you may go in peace: and the LORD be with you, as he has been with my father.

11ਯੋਨਾਥਾਨ ਨੇ ਕਿਹਾ, “ਆਓ, ਖੇਤ ਵਿੱਚ ਚੱਲੀਏ।” ਇਸ ਲਈ ਉਹ ਇਕੱਠੇ ਉੱਥੇ ਗਏ।

12ਤਦ ਯੋਨਾਥਾਨ ਨੇ ਦਾਵੀਦ ਨੂੰ ਆਖਿਆ, “ਮੈਂ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਪਰਸੋਂ ਇਸ ਸਮੇਂ ਤੱਕ ਆਪਣੇ ਪਿਤਾ ਨੂੰ ਜ਼ਰੂਰ ਸੁਣਾਵਾਂਗਾ! ਜੇ ਉਹ ਤੁਹਾਡੇ ਲਈ ਅਨੁਕੂਲ ਹੈ, ਤਾਂ ਕੀ ਮੈਂ ਤੁਹਾਨੂੰ ਸੰਦੇਸ਼ ਨਹੀਂ ਭੇਜਾਂਗਾ ਅਤੇ ਤੁਹਾਨੂੰ ਦੱਸਾਂਗਾ?

13ਪਰ ਜੇ ਮੇਰਾ ਪਿਤਾ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਤਾਂ ਯਾਹਵੇਹ ਯੋਨਾਥਾਨ ਨਾਲ ਵੀ ਉਸੇ ਤਰ੍ਹਾਂ ਕਰੇ ਸਗੋਂ ਇਸ ਨਾਲੋਂ ਵਧੀਕ ਕਰੇ, ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਾਹਵੇਹ ਤੇਰੇ ਨਾਲ ਹੋਵੇ ਜਿਵੇਂ ਮੇਰੇ ਪਿਤਾ ਨੇ ਨਾਲ ਸੀ।

14ਪਰ ਜਿੰਨਾ ਚਿਰ ਮੈਂ ਜੀਉਂਦਾ ਹਾਂ, ਮੇਰੇ ਉੱਤੇ ਯਾਹਵੇਹ ਦੀ ਕਿਰਪਾ ਕਰੇ ਤਾਂ ਜੋ ਮੈਂ ਮਾਰਿਆ ਨਾ ਜਾਵਾਂ।

15ਅਤੇ ਕਦੇ ਵੀ ਆਪਣੀ ਦਯਾ ਨੂੰ ਮੇਰੇ ਪਰਿਵਾਰ ਤੋਂ ਨਾ ਹਟਾਉਣਾ, ਉਦੋਂ ਵੀ ਨਹੀਂ ਜਦੋਂ ਯਾਹਵੇਹ ਦਾਵੀਦ ਦੇ ਸਾਰੇ ਦੁਸ਼ਮਣਾਂ ਨੂੰ ਧਰਤੀ ਉੱਤੋਂ ਮਿਟਾ ਦੇਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.