1 ਸ਼ਮੂਏਲ 20

ਅਤੇ ਕਦੇ ਵੀ ਆਪਣੀ ਦਯਾ ਨੂੰ ਮੇਰੇ ਪਰਿਵਾਰ ਤੋਂ ਨਾ ਹਟਾਉਣਾ, ਉਦੋਂ ਵੀ ਨਹੀਂ ਜਦੋਂ ਯਾਹਵੇਹ ਦਾਵੀਦ ਦੇ ਸਾਰੇ ਦੁਸ਼ਮਣਾਂ ਨੂੰ ਧਰਤੀ ਉੱਤੋਂ ਮਿਟਾ ਦੇਵੇ।”

1 Samuel 20:15 (UKJV) But also you shall not cut off your kindness from my house for ever: no, not when the LORD has cut off the enemies of David every one from the face of the earth.

13ਪਰ ਜੇ ਮੇਰਾ ਪਿਤਾ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਤਾਂ ਯਾਹਵੇਹ ਯੋਨਾਥਾਨ ਨਾਲ ਵੀ ਉਸੇ ਤਰ੍ਹਾਂ ਕਰੇ ਸਗੋਂ ਇਸ ਨਾਲੋਂ ਵਧੀਕ ਕਰੇ, ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਾਹਵੇਹ ਤੇਰੇ ਨਾਲ ਹੋਵੇ ਜਿਵੇਂ ਮੇਰੇ ਪਿਤਾ ਨੇ ਨਾਲ ਸੀ।

14ਪਰ ਜਿੰਨਾ ਚਿਰ ਮੈਂ ਜੀਉਂਦਾ ਹਾਂ, ਮੇਰੇ ਉੱਤੇ ਯਾਹਵੇਹ ਦੀ ਕਿਰਪਾ ਕਰੇ ਤਾਂ ਜੋ ਮੈਂ ਮਾਰਿਆ ਨਾ ਜਾਵਾਂ।

15ਅਤੇ ਕਦੇ ਵੀ ਆਪਣੀ ਦਯਾ ਨੂੰ ਮੇਰੇ ਪਰਿਵਾਰ ਤੋਂ ਨਾ ਹਟਾਉਣਾ, ਉਦੋਂ ਵੀ ਨਹੀਂ ਜਦੋਂ ਯਾਹਵੇਹ ਦਾਵੀਦ ਦੇ ਸਾਰੇ ਦੁਸ਼ਮਣਾਂ ਨੂੰ ਧਰਤੀ ਉੱਤੋਂ ਮਿਟਾ ਦੇਵੇ।”

16ਇਸ ਲਈ ਯੋਨਾਥਾਨ ਨੇ ਦਾਵੀਦ ਦੇ ਘਰਾਣੇ ਨਾਲ ਇਹ ਨੇਮ ਬੰਨ੍ਹਿਆ ਅਤੇ ਕਿਹਾ, “ਯਾਹਵੇਹ ਦਾਵੀਦ ਦੇ ਦੁਸ਼ਮਣਾਂ ਕੋਲੋ ਬਦਲਾ ਲਵੇ।”

17ਅਤੇ ਯੋਨਾਥਾਨ ਨੇ ਦਾਵੀਦ ਕੋਲੋ ਦੋ ਵਾਰ ਸਹੁੰ ਚੁਕਾਈ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.