14ਪਰ ਜਿੰਨਾ ਚਿਰ ਮੈਂ ਜੀਉਂਦਾ ਹਾਂ, ਮੇਰੇ ਉੱਤੇ ਯਾਹਵੇਹ ਦੀ ਕਿਰਪਾ ਕਰੇ ਤਾਂ ਜੋ ਮੈਂ ਮਾਰਿਆ ਨਾ ਜਾਵਾਂ।
15ਅਤੇ ਕਦੇ ਵੀ ਆਪਣੀ ਦਯਾ ਨੂੰ ਮੇਰੇ ਪਰਿਵਾਰ ਤੋਂ ਨਾ ਹਟਾਉਣਾ, ਉਦੋਂ ਵੀ ਨਹੀਂ ਜਦੋਂ ਯਾਹਵੇਹ ਦਾਵੀਦ ਦੇ ਸਾਰੇ ਦੁਸ਼ਮਣਾਂ ਨੂੰ ਧਰਤੀ ਉੱਤੋਂ ਮਿਟਾ ਦੇਵੇ।”
16ਇਸ ਲਈ ਯੋਨਾਥਾਨ ਨੇ ਦਾਵੀਦ ਦੇ ਘਰਾਣੇ ਨਾਲ ਇਹ ਨੇਮ ਬੰਨ੍ਹਿਆ ਅਤੇ ਕਿਹਾ, “ਯਾਹਵੇਹ ਦਾਵੀਦ ਦੇ ਦੁਸ਼ਮਣਾਂ ਕੋਲੋ ਬਦਲਾ ਲਵੇ।”
17ਅਤੇ ਯੋਨਾਥਾਨ ਨੇ ਦਾਵੀਦ ਕੋਲੋ ਦੋ ਵਾਰ ਸਹੁੰ ਚੁਕਾਈ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ।
18ਤਦ ਯੋਨਾਥਾਨ ਨੇ ਦਾਵੀਦ ਨੂੰ ਕਿਹਾ, “ਕੱਲ੍ਹ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਤੈਨੂੰ ਯਾਦ ਕੀਤਾ ਜਾਵੇਗਾ, ਕਿਉਂਕਿ ਤੇਰੀ ਜਗ੍ਹਾ ਖਾਲੀ ਹੋਵੇਗੀ।