16ਇਸ ਲਈ ਯੋਨਾਥਾਨ ਨੇ ਦਾਵੀਦ ਦੇ ਘਰਾਣੇ ਨਾਲ ਇਹ ਨੇਮ ਬੰਨ੍ਹਿਆ ਅਤੇ ਕਿਹਾ, “ਯਾਹਵੇਹ ਦਾਵੀਦ ਦੇ ਦੁਸ਼ਮਣਾਂ ਕੋਲੋ ਬਦਲਾ ਲਵੇ।”
17ਅਤੇ ਯੋਨਾਥਾਨ ਨੇ ਦਾਵੀਦ ਕੋਲੋ ਦੋ ਵਾਰ ਸਹੁੰ ਚੁਕਾਈ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ।
18ਤਦ ਯੋਨਾਥਾਨ ਨੇ ਦਾਵੀਦ ਨੂੰ ਕਿਹਾ, “ਕੱਲ੍ਹ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਤੈਨੂੰ ਯਾਦ ਕੀਤਾ ਜਾਵੇਗਾ, ਕਿਉਂਕਿ ਤੇਰੀ ਜਗ੍ਹਾ ਖਾਲੀ ਹੋਵੇਗੀ।
19ਤੂੰ ਤਿੰਨਾਂ ਦਿਨਾਂ ਤੋਂ ਬਾਅਦ ਸ਼ਾਮ ਨੂੰ ਉਸ ਥਾਂ ਨੂੰ ਜਾ ਜਿੱਥੇ ਤੂੰ ਇਹ ਮੁਸੀਬਤ ਸ਼ੁਰੂ ਹੋਣ ਵੇਲੇ ਲੁਕਿਆ ਹੋਇਆ ਸੀ ਅਤੇ ਅੱਜਲ ਪੱਥਰ ਕੋਲ ਉਡੀਕ ਕਰ।
20ਮੈਂ ਉਸ ਦੇ ਪਾਸਿਓਂ ਤਿੰਨ ਤੀਰ ਚਲਾਵਾਂਗਾ, ਜਿਵੇਂ ਮੈਂ ਨਿਸ਼ਾਨੇ ਉੱਤੇ ਮਾਰ ਰਿਹਾ ਹਾਂ।