1 ਸ਼ਮੂਏਲ 20

ਤਦ ਮੈਂ ਇੱਕ ਮੁੰਡੇ ਨੂੰ ਘੱਲਾਂਗਾ ਅਤੇ ਆਖਾਂਗਾ, ‘ਜਾ, ਤੀਰ ਲੱਭ।’ ਜੇ ਮੈਂ ਉਸ ਨੂੰ ਕਹਾਂ, ‘ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿਕਲ ਆਵੀਂ,’ ਕਿਉਂ ਜੋ ਤੇਰੇ ਲਈ ਸੁੱਖ ਹੈ ਅਤੇ ਜਿਉਂਦੇ ਪਰਮੇਸ਼ਵਰ ਦੀ ਸਹੁੰ ਤੇਰੇ ਲਈ ਔਖ ਨਹੀਂ ਹੈ।

1 Samuel 20:21 (UKJV) And, behold, I will send a lad, saying, Go, find out the arrows. If I expressly say unto the lad, Behold, the arrows are on this side of you, take them; then come you: for there is peace to you, and no hurt; as the LORD lives.

19ਤੂੰ ਤਿੰਨਾਂ ਦਿਨਾਂ ਤੋਂ ਬਾਅਦ ਸ਼ਾਮ ਨੂੰ ਉਸ ਥਾਂ ਨੂੰ ਜਾ ਜਿੱਥੇ ਤੂੰ ਇਹ ਮੁਸੀਬਤ ਸ਼ੁਰੂ ਹੋਣ ਵੇਲੇ ਲੁਕਿਆ ਹੋਇਆ ਸੀ ਅਤੇ ਅੱਜਲ ਪੱਥਰ ਕੋਲ ਉਡੀਕ ਕਰ।

20ਮੈਂ ਉਸ ਦੇ ਪਾਸਿਓਂ ਤਿੰਨ ਤੀਰ ਚਲਾਵਾਂਗਾ, ਜਿਵੇਂ ਮੈਂ ਨਿਸ਼ਾਨੇ ਉੱਤੇ ਮਾਰ ਰਿਹਾ ਹਾਂ।

21ਤਦ ਮੈਂ ਇੱਕ ਮੁੰਡੇ ਨੂੰ ਘੱਲਾਂਗਾ ਅਤੇ ਆਖਾਂਗਾ, ‘ਜਾ, ਤੀਰ ਲੱਭ।’ ਜੇ ਮੈਂ ਉਸ ਨੂੰ ਕਹਾਂ, ‘ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿਕਲ ਆਵੀਂ,’ ਕਿਉਂ ਜੋ ਤੇਰੇ ਲਈ ਸੁੱਖ ਹੈ ਅਤੇ ਜਿਉਂਦੇ ਪਰਮੇਸ਼ਵਰ ਦੀ ਸਹੁੰ ਤੇਰੇ ਲਈ ਔਖ ਨਹੀਂ ਹੈ।

22ਪਰ ਜੇ ਮੈਂ ਉਸ ਮੁੰਡੇ ਨੂੰ ਕਹਾਂ, ‘ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂਕਿ ਯਾਹਵੇਹ ਨੇ ਤੈਨੂੰ ਭੇਜ ਦਿੱਤਾ ਹੈ।’

23ਅਤੇ ਜਿਸ ਗੱਲ ਬਾਰੇ ਤੂੰ ਅਤੇ ਮੈਂ ਚਰਚਾ ਕੀਤੀ ਸੀ ਯਾਦ ਰੱਖ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਲਈ ਗਵਾਹ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.