1 ਸ਼ਮੂਏਲ 20

ਪਰ ਜੇ ਮੈਂ ਉਸ ਮੁੰਡੇ ਨੂੰ ਕਹਾਂ, ‘ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂਕਿ ਯਾਹਵੇਹ ਨੇ ਤੈਨੂੰ ਭੇਜ ਦਿੱਤਾ ਹੈ।’

1 Samuel 20:22 (UKJV) But if I say thus unto the young man, Behold, the arrows are beyond you; go your way: for the LORD has sent you away.

20ਮੈਂ ਉਸ ਦੇ ਪਾਸਿਓਂ ਤਿੰਨ ਤੀਰ ਚਲਾਵਾਂਗਾ, ਜਿਵੇਂ ਮੈਂ ਨਿਸ਼ਾਨੇ ਉੱਤੇ ਮਾਰ ਰਿਹਾ ਹਾਂ।

21ਤਦ ਮੈਂ ਇੱਕ ਮੁੰਡੇ ਨੂੰ ਘੱਲਾਂਗਾ ਅਤੇ ਆਖਾਂਗਾ, ‘ਜਾ, ਤੀਰ ਲੱਭ।’ ਜੇ ਮੈਂ ਉਸ ਨੂੰ ਕਹਾਂ, ‘ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿਕਲ ਆਵੀਂ,’ ਕਿਉਂ ਜੋ ਤੇਰੇ ਲਈ ਸੁੱਖ ਹੈ ਅਤੇ ਜਿਉਂਦੇ ਪਰਮੇਸ਼ਵਰ ਦੀ ਸਹੁੰ ਤੇਰੇ ਲਈ ਔਖ ਨਹੀਂ ਹੈ।

22ਪਰ ਜੇ ਮੈਂ ਉਸ ਮੁੰਡੇ ਨੂੰ ਕਹਾਂ, ‘ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂਕਿ ਯਾਹਵੇਹ ਨੇ ਤੈਨੂੰ ਭੇਜ ਦਿੱਤਾ ਹੈ।’

23ਅਤੇ ਜਿਸ ਗੱਲ ਬਾਰੇ ਤੂੰ ਅਤੇ ਮੈਂ ਚਰਚਾ ਕੀਤੀ ਸੀ ਯਾਦ ਰੱਖ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਲਈ ਗਵਾਹ ਹੋਵੇ।”

24ਤਾਂ ਦਾਵੀਦ ਮੈਦਾਨ ਵਿੱਚ ਜਾ ਲੁਕਿਆ ਅਤੇ ਜਦੋਂ ਨਵੇਂ ਚੰਦ ਦਾ ਤਿਉਹਾਰ ਆਇਆ ਤਾਂ ਰਾਜਾ ਖਾਣ ਲਈ ਬੈਠ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.