22ਪਰ ਜੇ ਮੈਂ ਉਸ ਮੁੰਡੇ ਨੂੰ ਕਹਾਂ, ‘ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂਕਿ ਯਾਹਵੇਹ ਨੇ ਤੈਨੂੰ ਭੇਜ ਦਿੱਤਾ ਹੈ।’
23ਅਤੇ ਜਿਸ ਗੱਲ ਬਾਰੇ ਤੂੰ ਅਤੇ ਮੈਂ ਚਰਚਾ ਕੀਤੀ ਸੀ ਯਾਦ ਰੱਖ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਲਈ ਗਵਾਹ ਹੋਵੇ।”
24ਤਾਂ ਦਾਵੀਦ ਮੈਦਾਨ ਵਿੱਚ ਜਾ ਲੁਕਿਆ ਅਤੇ ਜਦੋਂ ਨਵੇਂ ਚੰਦ ਦਾ ਤਿਉਹਾਰ ਆਇਆ ਤਾਂ ਰਾਜਾ ਖਾਣ ਲਈ ਬੈਠ ਗਿਆ।
25ਰਾਜਾ ਆਪਣੀ ਰੀਤੀ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ, ਯੋਨਾਥਾਨ ਦੇ ਸਾਹਮਣੇ ਅਤੇ ਅਬਨੇਰ ਸ਼ਾਊਲ ਦੇ ਕੋਲ ਬੈਠੇ ਪਰ ਦਾਵੀਦ ਦੀ ਥਾਂ ਖਾਲੀ ਸੀ।
26ਉਸ ਦਿਨ ਸ਼ਾਊਲ ਨੇ ਕੁਝ ਨਾ ਕਿਹਾ ਕਿਉਂ ਜੋ ਉਸ ਨੇ ਸੋਚਿਆ, “ਦਾਵੀਦ ਨੂੰ ਕੁਝ ਅਜਿਹਾ ਹੋਇਆ ਹੋਵੇਗਾ ਜੋ ਉਹ ਨੂੰ ਰਸਮੀ ਤੌਰ ਤੇ ਅਸ਼ੁੱਧ ਕਰ ਦੇਵੇ, ਨਿਸ਼ਚੇ ਹੀ ਉਹ ਅਸ਼ੁੱਧ ਹੋਵੇਗਾ।”