1 ਸ਼ਮੂਏਲ 20

ਰਾਜਾ ਆਪਣੀ ਰੀਤੀ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ, ਯੋਨਾਥਾਨ ਦੇ ਸਾਹਮਣੇ ਅਤੇ ਅਬਨੇਰ ਸ਼ਾਊਲ ਦੇ ਕੋਲ ਬੈਠੇ ਪਰ ਦਾਵੀਦ ਦੀ ਥਾਂ ਖਾਲੀ ਸੀ।

1 Samuel 20:25 (UKJV) And the king sat upon his seat, as at other times, even upon a seat by the wall: and Jonathan arose, and Abner sat by Saul's side, and David's place was empty.

23ਅਤੇ ਜਿਸ ਗੱਲ ਬਾਰੇ ਤੂੰ ਅਤੇ ਮੈਂ ਚਰਚਾ ਕੀਤੀ ਸੀ ਯਾਦ ਰੱਖ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਲਈ ਗਵਾਹ ਹੋਵੇ।”

24ਤਾਂ ਦਾਵੀਦ ਮੈਦਾਨ ਵਿੱਚ ਜਾ ਲੁਕਿਆ ਅਤੇ ਜਦੋਂ ਨਵੇਂ ਚੰਦ ਦਾ ਤਿਉਹਾਰ ਆਇਆ ਤਾਂ ਰਾਜਾ ਖਾਣ ਲਈ ਬੈਠ ਗਿਆ।

25ਰਾਜਾ ਆਪਣੀ ਰੀਤੀ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ, ਯੋਨਾਥਾਨ ਦੇ ਸਾਹਮਣੇ ਅਤੇ ਅਬਨੇਰ ਸ਼ਾਊਲ ਦੇ ਕੋਲ ਬੈਠੇ ਪਰ ਦਾਵੀਦ ਦੀ ਥਾਂ ਖਾਲੀ ਸੀ।

26ਉਸ ਦਿਨ ਸ਼ਾਊਲ ਨੇ ਕੁਝ ਨਾ ਕਿਹਾ ਕਿਉਂ ਜੋ ਉਸ ਨੇ ਸੋਚਿਆ, “ਦਾਵੀਦ ਨੂੰ ਕੁਝ ਅਜਿਹਾ ਹੋਇਆ ਹੋਵੇਗਾ ਜੋ ਉਹ ਨੂੰ ਰਸਮੀ ਤੌਰ ਤੇ ਅਸ਼ੁੱਧ ਕਰ ਦੇਵੇ, ਨਿਸ਼ਚੇ ਹੀ ਉਹ ਅਸ਼ੁੱਧ ਹੋਵੇਗਾ।”

27ਪਰ ਅਗਲੇ ਦਿਨ ਅਰਥਾਤ ਤਿਉਹਾਰ ਦੇ ਦੂਜੇ ਦਿਨ ਦਾਵੀਦ ਦੀ ਜਗ੍ਹਾ ਫਿਰ ਖਾਲੀ ਹੋ ਗਈ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, “ਇਹ ਕੀ ਕਾਰਨ ਯੱਸੀ ਦਾ ਪੁੱਤਰ ਨਾ ਕੱਲ੍ਹ ਨਾ ਅੱਜ ਭੋਜਨ ਕਰਨ ਆਇਆ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.