25ਰਾਜਾ ਆਪਣੀ ਰੀਤੀ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ, ਯੋਨਾਥਾਨ ਦੇ ਸਾਹਮਣੇ ਅਤੇ ਅਬਨੇਰ ਸ਼ਾਊਲ ਦੇ ਕੋਲ ਬੈਠੇ ਪਰ ਦਾਵੀਦ ਦੀ ਥਾਂ ਖਾਲੀ ਸੀ।
26ਉਸ ਦਿਨ ਸ਼ਾਊਲ ਨੇ ਕੁਝ ਨਾ ਕਿਹਾ ਕਿਉਂ ਜੋ ਉਸ ਨੇ ਸੋਚਿਆ, “ਦਾਵੀਦ ਨੂੰ ਕੁਝ ਅਜਿਹਾ ਹੋਇਆ ਹੋਵੇਗਾ ਜੋ ਉਹ ਨੂੰ ਰਸਮੀ ਤੌਰ ਤੇ ਅਸ਼ੁੱਧ ਕਰ ਦੇਵੇ, ਨਿਸ਼ਚੇ ਹੀ ਉਹ ਅਸ਼ੁੱਧ ਹੋਵੇਗਾ।”
27ਪਰ ਅਗਲੇ ਦਿਨ ਅਰਥਾਤ ਤਿਉਹਾਰ ਦੇ ਦੂਜੇ ਦਿਨ ਦਾਵੀਦ ਦੀ ਜਗ੍ਹਾ ਫਿਰ ਖਾਲੀ ਹੋ ਗਈ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, “ਇਹ ਕੀ ਕਾਰਨ ਯੱਸੀ ਦਾ ਪੁੱਤਰ ਨਾ ਕੱਲ੍ਹ ਨਾ ਅੱਜ ਭੋਜਨ ਕਰਨ ਆਇਆ?”
28ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ, “ਦਾਵੀਦ ਨੇ ਮੈਨੂੰ ਬੈਤਲਹਮ ਜਾਣ ਦੀ ਆਗਿਆ ਮੰਗੀ।
29ਉਸ ਨੇ ਆਖਿਆ, ‘ਮੈਨੂੰ ਜਾਣ ਦਿਓ ਕਿਉਂ ਜੋ ਸਾਡੇ ਪਰਿਵਾਰ ਦੀ ਨਗਰ ਵਿੱਚ ਬਲੀ ਦੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਆਉਣ ਦਾ ਹੁਕਮ ਦਿੱਤਾ ਹੈ। ਜੇਕਰ ਮੈਂ ਤੁਹਾਡੀਆਂ ਨਿਗਾਹਾਂ ਵਿੱਚ ਮਿਹਰਬਾਨ ਹੋਵਾ, ਤਾਂ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਲਈ ਚਲੇ ਜਾਣ ਦਿਓ।’ ਇਸ ਲਈ ਉਹ ਰਾਜੇ ਦੇ ਮੇਜ਼ ਉੱਤੇ ਨਹੀਂ ਆਇਆ।”