1 ਸ਼ਮੂਏਲ 20

ਉਸ ਨੇ ਆਖਿਆ, ‘ਮੈਨੂੰ ਜਾਣ ਦਿਓ ਕਿਉਂ ਜੋ ਸਾਡੇ ਪਰਿਵਾਰ ਦੀ ਨਗਰ ਵਿੱਚ ਬਲੀ ਦੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਆਉਣ ਦਾ ਹੁਕਮ ਦਿੱਤਾ ਹੈ। ਜੇਕਰ ਮੈਂ ਤੁਹਾਡੀਆਂ ਨਿਗਾਹਾਂ ਵਿੱਚ ਮਿਹਰਬਾਨ ਹੋਵਾ, ਤਾਂ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਲਈ ਚਲੇ ਜਾਣ ਦਿਓ।’ ਇਸ ਲਈ ਉਹ ਰਾਜੇ ਦੇ ਮੇਜ਼ ਉੱਤੇ ਨਹੀਂ ਆਇਆ।”

1 Samuel 20:29 (UKJV) And he said, Let me go, I pray you; for our family has a sacrifice in the city; and my brother, he has commanded me to be there: and now, if I have found favour in yours eyes, let me get away, I pray you, and see my brethren. Therefore he comes not unto the king's table.

27ਪਰ ਅਗਲੇ ਦਿਨ ਅਰਥਾਤ ਤਿਉਹਾਰ ਦੇ ਦੂਜੇ ਦਿਨ ਦਾਵੀਦ ਦੀ ਜਗ੍ਹਾ ਫਿਰ ਖਾਲੀ ਹੋ ਗਈ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, “ਇਹ ਕੀ ਕਾਰਨ ਯੱਸੀ ਦਾ ਪੁੱਤਰ ਨਾ ਕੱਲ੍ਹ ਨਾ ਅੱਜ ਭੋਜਨ ਕਰਨ ਆਇਆ?”

28ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ, “ਦਾਵੀਦ ਨੇ ਮੈਨੂੰ ਬੈਤਲਹਮ ਜਾਣ ਦੀ ਆਗਿਆ ਮੰਗੀ।

29ਉਸ ਨੇ ਆਖਿਆ, ‘ਮੈਨੂੰ ਜਾਣ ਦਿਓ ਕਿਉਂ ਜੋ ਸਾਡੇ ਪਰਿਵਾਰ ਦੀ ਨਗਰ ਵਿੱਚ ਬਲੀ ਦੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਆਉਣ ਦਾ ਹੁਕਮ ਦਿੱਤਾ ਹੈ। ਜੇਕਰ ਮੈਂ ਤੁਹਾਡੀਆਂ ਨਿਗਾਹਾਂ ਵਿੱਚ ਮਿਹਰਬਾਨ ਹੋਵਾ, ਤਾਂ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਲਈ ਚਲੇ ਜਾਣ ਦਿਓ।’ ਇਸ ਲਈ ਉਹ ਰਾਜੇ ਦੇ ਮੇਜ਼ ਉੱਤੇ ਨਹੀਂ ਆਇਆ।”

30ਸ਼ਾਊਲ ਦਾ ਯੋਨਾਥਾਨ ਉੱਤੇ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਉਸ ਨੂੰ ਆਖਿਆ, “ਹੇ ਭ੍ਰਿਸ਼ਟ ਅਤੇ ਬਾਗ਼ੀ ਔਰਤ ਦੇ ਪੁੱਤਰ! ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਸ਼ਰਮ ਅਤੇ ਆਪਣੀ ਮਾਂ ਦੇ ਨੰਗੇਜ ਦੀ ਸ਼ਰਮ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ?

31ਜਿੰਨਾ ਚਿਰ ਯੱਸੀ ਦਾ ਪੁੱਤਰ ਇਸ ਧਰਤੀ ਉੱਤੇ ਜਿਉਂਦਾ ਰਹੇਗਾ, ਨਾ ਤਾਂ ਤੂੰ ਅਤੇ ਨਾ ਹੀ ਤੇਰਾ ਰਾਜ ਕਾਇਮ ਹੋਵੇਗਾ। ਹੁਣ ਉਸਨੂੰ ਮੇਰੇ ਕੋਲ ਲਿਆਉਣ ਲਈ ਕਿਸੇ ਨੂੰ ਭੇਜ, ਕਿਉਂਕਿ ਉਹ ਜ਼ਰੂਰ ਮਾਰਿਆ ਜਾਵੇ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.