1 ਸ਼ਮੂਏਲ 20

ਸ਼ਾਊਲ ਦਾ ਯੋਨਾਥਾਨ ਉੱਤੇ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਉਸ ਨੂੰ ਆਖਿਆ, “ਹੇ ਭ੍ਰਿਸ਼ਟ ਅਤੇ ਬਾਗ਼ੀ ਔਰਤ ਦੇ ਪੁੱਤਰ! ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਸ਼ਰਮ ਅਤੇ ਆਪਣੀ ਮਾਂ ਦੇ ਨੰਗੇਜ ਦੀ ਸ਼ਰਮ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ?

1 Samuel 20:30 (UKJV) Then Saul's anger was kindled against Jonathan, and he said unto him, You son of the perverse rebellious woman, do not I know that you have chosen the son of Jesse to yours own confusion, and unto the confusion of your mother's nakedness?

28ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ, “ਦਾਵੀਦ ਨੇ ਮੈਨੂੰ ਬੈਤਲਹਮ ਜਾਣ ਦੀ ਆਗਿਆ ਮੰਗੀ।

29ਉਸ ਨੇ ਆਖਿਆ, ‘ਮੈਨੂੰ ਜਾਣ ਦਿਓ ਕਿਉਂ ਜੋ ਸਾਡੇ ਪਰਿਵਾਰ ਦੀ ਨਗਰ ਵਿੱਚ ਬਲੀ ਦੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਆਉਣ ਦਾ ਹੁਕਮ ਦਿੱਤਾ ਹੈ। ਜੇਕਰ ਮੈਂ ਤੁਹਾਡੀਆਂ ਨਿਗਾਹਾਂ ਵਿੱਚ ਮਿਹਰਬਾਨ ਹੋਵਾ, ਤਾਂ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਲਈ ਚਲੇ ਜਾਣ ਦਿਓ।’ ਇਸ ਲਈ ਉਹ ਰਾਜੇ ਦੇ ਮੇਜ਼ ਉੱਤੇ ਨਹੀਂ ਆਇਆ।”

30ਸ਼ਾਊਲ ਦਾ ਯੋਨਾਥਾਨ ਉੱਤੇ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਉਸ ਨੂੰ ਆਖਿਆ, “ਹੇ ਭ੍ਰਿਸ਼ਟ ਅਤੇ ਬਾਗ਼ੀ ਔਰਤ ਦੇ ਪੁੱਤਰ! ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਸ਼ਰਮ ਅਤੇ ਆਪਣੀ ਮਾਂ ਦੇ ਨੰਗੇਜ ਦੀ ਸ਼ਰਮ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ?

31ਜਿੰਨਾ ਚਿਰ ਯੱਸੀ ਦਾ ਪੁੱਤਰ ਇਸ ਧਰਤੀ ਉੱਤੇ ਜਿਉਂਦਾ ਰਹੇਗਾ, ਨਾ ਤਾਂ ਤੂੰ ਅਤੇ ਨਾ ਹੀ ਤੇਰਾ ਰਾਜ ਕਾਇਮ ਹੋਵੇਗਾ। ਹੁਣ ਉਸਨੂੰ ਮੇਰੇ ਕੋਲ ਲਿਆਉਣ ਲਈ ਕਿਸੇ ਨੂੰ ਭੇਜ, ਕਿਉਂਕਿ ਉਹ ਜ਼ਰੂਰ ਮਾਰਿਆ ਜਾਵੇ!”

32ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਪੁੱਛਿਆ, “ਉਹ ਕਿਉਂ ਮਾਰਿਆ ਜਾਵੇ? ਉਸਨੇ ਕੀ ਕੀਤਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.