1 ਸ਼ਮੂਏਲ 20

ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਪੁੱਛਿਆ, “ਉਹ ਕਿਉਂ ਮਾਰਿਆ ਜਾਵੇ? ਉਸਨੇ ਕੀ ਕੀਤਾ ਹੈ?”

1 Samuel 20:32 (UKJV) And Jonathan answered Saul his father, and said unto him, Wherefore shall he be slain? what has he done?

30ਸ਼ਾਊਲ ਦਾ ਯੋਨਾਥਾਨ ਉੱਤੇ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਉਸ ਨੂੰ ਆਖਿਆ, “ਹੇ ਭ੍ਰਿਸ਼ਟ ਅਤੇ ਬਾਗ਼ੀ ਔਰਤ ਦੇ ਪੁੱਤਰ! ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਸ਼ਰਮ ਅਤੇ ਆਪਣੀ ਮਾਂ ਦੇ ਨੰਗੇਜ ਦੀ ਸ਼ਰਮ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ?

31ਜਿੰਨਾ ਚਿਰ ਯੱਸੀ ਦਾ ਪੁੱਤਰ ਇਸ ਧਰਤੀ ਉੱਤੇ ਜਿਉਂਦਾ ਰਹੇਗਾ, ਨਾ ਤਾਂ ਤੂੰ ਅਤੇ ਨਾ ਹੀ ਤੇਰਾ ਰਾਜ ਕਾਇਮ ਹੋਵੇਗਾ। ਹੁਣ ਉਸਨੂੰ ਮੇਰੇ ਕੋਲ ਲਿਆਉਣ ਲਈ ਕਿਸੇ ਨੂੰ ਭੇਜ, ਕਿਉਂਕਿ ਉਹ ਜ਼ਰੂਰ ਮਾਰਿਆ ਜਾਵੇ!”

32ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਪੁੱਛਿਆ, “ਉਹ ਕਿਉਂ ਮਾਰਿਆ ਜਾਵੇ? ਉਸਨੇ ਕੀ ਕੀਤਾ ਹੈ?”

33ਪਰ ਸ਼ਾਊਲ ਨੇ ਉਸ ਦੇ ਮਾਰਨ ਲਈ ਭਾਲਾ ਚਲਾਇਆ। ਫਿਰ ਯੋਨਾਥਾਨ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਨੇ ਦਾਵੀਦ ਨੂੰ ਮਾਰਨ ਦਾ ਪੱਕਾ ਇਰਾਦਾ ਬਣਾ ਲਿਆ ਹੈ।

34ਯੋਨਾਥਾਨ ਬਹੁਤ ਗੁੱਸੇ ਵਿੱਚ ਮੇਜ਼ ਤੋਂ ਉੱਠਿਆ ਅਤੇ ਤਿਉਹਾਰ ਦੇ ਦੂਜੇ ਦਿਨ ਉਸ ਨੇ ਖਾਣਾ ਨਹੀਂ ਖਾਧਾ ਕਿਉਂਕਿ ਉਹ ਦਾਵੀਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਸ ਦੇ ਪਿਤਾ ਨੇ ਦਾਵੀਦ ਦਾ ਬਹੁਤ ਨਿਰਾਦਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.