1 ਸ਼ਮੂਏਲ 20

ਯੋਨਾਥਾਨ ਬਹੁਤ ਗੁੱਸੇ ਵਿੱਚ ਮੇਜ਼ ਤੋਂ ਉੱਠਿਆ ਅਤੇ ਤਿਉਹਾਰ ਦੇ ਦੂਜੇ ਦਿਨ ਉਸ ਨੇ ਖਾਣਾ ਨਹੀਂ ਖਾਧਾ ਕਿਉਂਕਿ ਉਹ ਦਾਵੀਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਸ ਦੇ ਪਿਤਾ ਨੇ ਦਾਵੀਦ ਦਾ ਬਹੁਤ ਨਿਰਾਦਰ ਕੀਤਾ।

1 Samuel 20:34 (UKJV) So Jonathan arose from the table in fierce anger, and did eat no food the second day of the month: for he was grieved for David, because his father had done him shame.

32ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਪੁੱਛਿਆ, “ਉਹ ਕਿਉਂ ਮਾਰਿਆ ਜਾਵੇ? ਉਸਨੇ ਕੀ ਕੀਤਾ ਹੈ?”

33ਪਰ ਸ਼ਾਊਲ ਨੇ ਉਸ ਦੇ ਮਾਰਨ ਲਈ ਭਾਲਾ ਚਲਾਇਆ। ਫਿਰ ਯੋਨਾਥਾਨ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਨੇ ਦਾਵੀਦ ਨੂੰ ਮਾਰਨ ਦਾ ਪੱਕਾ ਇਰਾਦਾ ਬਣਾ ਲਿਆ ਹੈ।

34ਯੋਨਾਥਾਨ ਬਹੁਤ ਗੁੱਸੇ ਵਿੱਚ ਮੇਜ਼ ਤੋਂ ਉੱਠਿਆ ਅਤੇ ਤਿਉਹਾਰ ਦੇ ਦੂਜੇ ਦਿਨ ਉਸ ਨੇ ਖਾਣਾ ਨਹੀਂ ਖਾਧਾ ਕਿਉਂਕਿ ਉਹ ਦਾਵੀਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਸ ਦੇ ਪਿਤਾ ਨੇ ਦਾਵੀਦ ਦਾ ਬਹੁਤ ਨਿਰਾਦਰ ਕੀਤਾ।

35ਸਵੇਰ ਨੂੰ ਯੋਨਾਥਾਨ ਦਾਵੀਦ ਨੂੰ ਮਿਲਣ ਲਈ ਖੇਤ ਨੂੰ ਗਿਆ। ਉਸਦੇ ਨਾਲ ਇੱਕ ਛੋਟਾ ਮੁੰਡਾ ਸੀ,

36ਅਤੇ ਉਸ ਨੇ ਲੜਕੇ ਨੂੰ ਕਿਹਾ, ਦੌੜ ਜਾ ਅਤੇ ਉਹ ਤੀਰ ਲੱਭ ਜੋ ਮੈਂ ਚਲਾਉਂਦਾ ਹਾਂ। ਜਿਵੇਂ ਹੀ ਲੜਕਾ ਦੌੜਿਆ, ਉਸ ਨੇ ਉਸ ਤੋਂ ਅੱਗੇ ਤੀਰ ਮਾਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.