1 ਸ਼ਮੂਏਲ 20

ਅਤੇ ਉਸ ਨੇ ਲੜਕੇ ਨੂੰ ਕਿਹਾ, ਦੌੜ ਜਾ ਅਤੇ ਉਹ ਤੀਰ ਲੱਭ ਜੋ ਮੈਂ ਚਲਾਉਂਦਾ ਹਾਂ। ਜਿਵੇਂ ਹੀ ਲੜਕਾ ਦੌੜਿਆ, ਉਸ ਨੇ ਉਸ ਤੋਂ ਅੱਗੇ ਤੀਰ ਮਾਰਿਆ।

1 Samuel 20:36 (UKJV) And he said unto his lad, Run, find out now the arrows which I shoot. And as the lad ran, he shot an arrow beyond him.

34ਯੋਨਾਥਾਨ ਬਹੁਤ ਗੁੱਸੇ ਵਿੱਚ ਮੇਜ਼ ਤੋਂ ਉੱਠਿਆ ਅਤੇ ਤਿਉਹਾਰ ਦੇ ਦੂਜੇ ਦਿਨ ਉਸ ਨੇ ਖਾਣਾ ਨਹੀਂ ਖਾਧਾ ਕਿਉਂਕਿ ਉਹ ਦਾਵੀਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਸ ਦੇ ਪਿਤਾ ਨੇ ਦਾਵੀਦ ਦਾ ਬਹੁਤ ਨਿਰਾਦਰ ਕੀਤਾ।

35ਸਵੇਰ ਨੂੰ ਯੋਨਾਥਾਨ ਦਾਵੀਦ ਨੂੰ ਮਿਲਣ ਲਈ ਖੇਤ ਨੂੰ ਗਿਆ। ਉਸਦੇ ਨਾਲ ਇੱਕ ਛੋਟਾ ਮੁੰਡਾ ਸੀ,

36ਅਤੇ ਉਸ ਨੇ ਲੜਕੇ ਨੂੰ ਕਿਹਾ, ਦੌੜ ਜਾ ਅਤੇ ਉਹ ਤੀਰ ਲੱਭ ਜੋ ਮੈਂ ਚਲਾਉਂਦਾ ਹਾਂ। ਜਿਵੇਂ ਹੀ ਲੜਕਾ ਦੌੜਿਆ, ਉਸ ਨੇ ਉਸ ਤੋਂ ਅੱਗੇ ਤੀਰ ਮਾਰਿਆ।

37ਜਦੋਂ ਉਹ ਮੁੰਡਾ ਉਸ ਥਾਂ ਪਹੁੰਚਿਆ ਜਿੱਥੇ ਯੋਨਾਥਾਨ ਦਾ ਤੀਰ ਡਿੱਗਿਆ ਸੀ ਤਾਂ ਯੋਨਾਥਾਨ ਨੇ ਉਹ ਦੇ ਮਗਰ ਪੁਕਾਰ ਕੇ ਆਖਿਆ, ਕੀ ਉਹ ਤੀਰ ਤੇਰੇ ਤੋਂ ਪਰੇ ਨਹੀਂ ਹੈ?

38ਤਦ ਉਸ ਨੇ ਉੱਚੀ-ਉੱਚੀ ਕਿਹਾ, “ਜਲਦੀ ਕਰ! ਜਲਦੀ ਜਾ! ਰੁਕ ਨਾ!” ਮੁੰਡਾ ਤੀਰਾਂ ਨੂੰ ਚੁੱਕ ਕੇ ਲਿਆਇਆ ਅਤੇ ਆਪਣੇ ਮਾਲਕ ਕੋਲ ਵਾਪਸ ਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.