1 ਸ਼ਮੂਏਲ 20

ਉਸ ਦਿਨ ਸ਼ਾਊਲ ਨੇ ਕੁਝ ਨਾ ਕਿਹਾ ਕਿਉਂ ਜੋ ਉਸ ਨੇ ਸੋਚਿਆ, “ਦਾਵੀਦ ਨੂੰ ਕੁਝ ਅਜਿਹਾ ਹੋਇਆ ਹੋਵੇਗਾ ਜੋ ਉਹ ਨੂੰ ਰਸਮੀ ਤੌਰ ਤੇ ਅਸ਼ੁੱਧ ਕਰ ਦੇਵੇ, ਨਿਸ਼ਚੇ ਹੀ ਉਹ ਅਸ਼ੁੱਧ ਹੋਵੇਗਾ।”

1 Samuel 20:26 (UKJV) Nevertheless Saul spoke not any thing that day: for he thought, Something has befallen him, he is not clean; surely he is not clean.

24ਤਾਂ ਦਾਵੀਦ ਮੈਦਾਨ ਵਿੱਚ ਜਾ ਲੁਕਿਆ ਅਤੇ ਜਦੋਂ ਨਵੇਂ ਚੰਦ ਦਾ ਤਿਉਹਾਰ ਆਇਆ ਤਾਂ ਰਾਜਾ ਖਾਣ ਲਈ ਬੈਠ ਗਿਆ।

25ਰਾਜਾ ਆਪਣੀ ਰੀਤੀ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ, ਯੋਨਾਥਾਨ ਦੇ ਸਾਹਮਣੇ ਅਤੇ ਅਬਨੇਰ ਸ਼ਾਊਲ ਦੇ ਕੋਲ ਬੈਠੇ ਪਰ ਦਾਵੀਦ ਦੀ ਥਾਂ ਖਾਲੀ ਸੀ।

26ਉਸ ਦਿਨ ਸ਼ਾਊਲ ਨੇ ਕੁਝ ਨਾ ਕਿਹਾ ਕਿਉਂ ਜੋ ਉਸ ਨੇ ਸੋਚਿਆ, “ਦਾਵੀਦ ਨੂੰ ਕੁਝ ਅਜਿਹਾ ਹੋਇਆ ਹੋਵੇਗਾ ਜੋ ਉਹ ਨੂੰ ਰਸਮੀ ਤੌਰ ਤੇ ਅਸ਼ੁੱਧ ਕਰ ਦੇਵੇ, ਨਿਸ਼ਚੇ ਹੀ ਉਹ ਅਸ਼ੁੱਧ ਹੋਵੇਗਾ।”

27ਪਰ ਅਗਲੇ ਦਿਨ ਅਰਥਾਤ ਤਿਉਹਾਰ ਦੇ ਦੂਜੇ ਦਿਨ ਦਾਵੀਦ ਦੀ ਜਗ੍ਹਾ ਫਿਰ ਖਾਲੀ ਹੋ ਗਈ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, “ਇਹ ਕੀ ਕਾਰਨ ਯੱਸੀ ਦਾ ਪੁੱਤਰ ਨਾ ਕੱਲ੍ਹ ਨਾ ਅੱਜ ਭੋਜਨ ਕਰਨ ਆਇਆ?”

28ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ, “ਦਾਵੀਦ ਨੇ ਮੈਨੂੰ ਬੈਤਲਹਮ ਜਾਣ ਦੀ ਆਗਿਆ ਮੰਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.