1 ਸ਼ਮੂਏਲ 22

ਤਦ ਰਾਜੇ ਨੇ ਅਹੀਟੂਬ ਦੇ ਪੁੱਤਰ ਅਹੀਮਲੇਕ ਜਾਜਕ ਨੂੰ ਅਤੇ ਉਸ ਦੇ ਘਰਾਣੇ ਦੇ ਸਾਰੇ ਮਨੁੱਖਾਂ ਨੂੰ ਜਿਹੜੇ ਨੋਬ ਵਿੱਚ ਜਾਜਕ ਸਨ, ਸੱਦਿਆ ਅਤੇ ਉਹ ਸਾਰੇ ਪਾਤਸ਼ਾਹ ਕੋਲ ਆਏ।

1 Samuel 22:11 (UKJV) Then the king sent to call Ahimelech the priest, the son of Ahitub, and all his father's house, the priests that were in Nob: and they came all of them to the king.

9ਪਰ ਦੋਏਗ ਅਦੋਮੀ ਨੇ ਜਿਹੜਾ ਸ਼ਾਊਲ ਦੇ ਅਧਿਕਾਰੀਆਂ ਨਾਲ ਖੜ੍ਹਾ ਸੀ ਆਖਿਆ, “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲੇਕ ਕੋਲ ਆਉਂਦਾ ਵੇਖਿਆ।

10ਅਹੀਮਲੇਕ ਨੇ ਉਸ ਦੇ ਲਈ ਯਾਹਵੇਹ ਤੋਂ ਪੁੱਛਿਆ, ਉਸਨੇ ਉਸਨੂੰ ਭੋਜਨ ਅਤੇ ਗੋਲਿਅਥ ਫ਼ਲਿਸਤੀ ਦੀ ਤਲਵਾਰ ਵੀ ਦਿੱਤੀ।”

11ਤਦ ਰਾਜੇ ਨੇ ਅਹੀਟੂਬ ਦੇ ਪੁੱਤਰ ਅਹੀਮਲੇਕ ਜਾਜਕ ਨੂੰ ਅਤੇ ਉਸ ਦੇ ਘਰਾਣੇ ਦੇ ਸਾਰੇ ਮਨੁੱਖਾਂ ਨੂੰ ਜਿਹੜੇ ਨੋਬ ਵਿੱਚ ਜਾਜਕ ਸਨ, ਸੱਦਿਆ ਅਤੇ ਉਹ ਸਾਰੇ ਪਾਤਸ਼ਾਹ ਕੋਲ ਆਏ।

12ਸ਼ਾਊਲ ਨੇ ਆਖਿਆ, ਅਹੀਟੂਬ ਦੇ ਪੁੱਤਰ ਹੁਣ ਸੁਣ! ਉਸਨੇ ਜਵਾਬ ਦਿੱਤਾ, “ਹੇ ਮੇਰੇ ਮਾਲਕ ਮੈਂ ਹਾਜ਼ਰ ਹਾਂ।”

13ਸ਼ਾਊਲ ਨੇ ਉਹ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜਿਸ਼ ਕੀਤੀ, ਤੂੰ ਜੋ ਉਸ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਾਹਵੇਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਉਹ ਅੱਜ ਕਰਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.