1 ਸ਼ਮੂਏਲ 22

ਸ਼ਾਊਲ ਨੇ ਆਖਿਆ, ਅਹੀਟੂਬ ਦੇ ਪੁੱਤਰ ਹੁਣ ਸੁਣ! ਉਸਨੇ ਜਵਾਬ ਦਿੱਤਾ, “ਹੇ ਮੇਰੇ ਮਾਲਕ ਮੈਂ ਹਾਜ਼ਰ ਹਾਂ।”

1 Samuel 22:12 (UKJV) And Saul said, Hear now, you son of Ahitub. And he answered, Here I am, my lord.

10ਅਹੀਮਲੇਕ ਨੇ ਉਸ ਦੇ ਲਈ ਯਾਹਵੇਹ ਤੋਂ ਪੁੱਛਿਆ, ਉਸਨੇ ਉਸਨੂੰ ਭੋਜਨ ਅਤੇ ਗੋਲਿਅਥ ਫ਼ਲਿਸਤੀ ਦੀ ਤਲਵਾਰ ਵੀ ਦਿੱਤੀ।”

11ਤਦ ਰਾਜੇ ਨੇ ਅਹੀਟੂਬ ਦੇ ਪੁੱਤਰ ਅਹੀਮਲੇਕ ਜਾਜਕ ਨੂੰ ਅਤੇ ਉਸ ਦੇ ਘਰਾਣੇ ਦੇ ਸਾਰੇ ਮਨੁੱਖਾਂ ਨੂੰ ਜਿਹੜੇ ਨੋਬ ਵਿੱਚ ਜਾਜਕ ਸਨ, ਸੱਦਿਆ ਅਤੇ ਉਹ ਸਾਰੇ ਪਾਤਸ਼ਾਹ ਕੋਲ ਆਏ।

12ਸ਼ਾਊਲ ਨੇ ਆਖਿਆ, ਅਹੀਟੂਬ ਦੇ ਪੁੱਤਰ ਹੁਣ ਸੁਣ! ਉਸਨੇ ਜਵਾਬ ਦਿੱਤਾ, “ਹੇ ਮੇਰੇ ਮਾਲਕ ਮੈਂ ਹਾਜ਼ਰ ਹਾਂ।”

13ਸ਼ਾਊਲ ਨੇ ਉਹ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜਿਸ਼ ਕੀਤੀ, ਤੂੰ ਜੋ ਉਸ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਾਹਵੇਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਉਹ ਅੱਜ ਕਰਦਾ ਹੈ?”

14ਅਹੀਮਲੇਕ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਤੇਰੇ ਸਾਰੇ ਸੇਵਕਾਂ ਵਿੱਚੋਂ ਰਾਜੇ ਦੇ ਜਵਾਈ ਦਾਵੀਦ ਵਰਗਾ ਵਫ਼ਾਦਾਰ ਕੌਣ ਹੈ ਜੋ ਤੇਰੇ ਅੰਗ-ਰੱਖਿਅਕਾਂ ਦਾ ਸਰਦਾਰ ਅਤੇ ਤੇਰੇ ਘਰਾਣੇ ਵਿੱਚ ਬਹੁਤ ਇੱਜ਼ਤ ਵਾਲਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.