1 ਸ਼ਮੂਏਲ 22

ਅਹੀਮਲੇਕ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਤੇਰੇ ਸਾਰੇ ਸੇਵਕਾਂ ਵਿੱਚੋਂ ਰਾਜੇ ਦੇ ਜਵਾਈ ਦਾਵੀਦ ਵਰਗਾ ਵਫ਼ਾਦਾਰ ਕੌਣ ਹੈ ਜੋ ਤੇਰੇ ਅੰਗ-ਰੱਖਿਅਕਾਂ ਦਾ ਸਰਦਾਰ ਅਤੇ ਤੇਰੇ ਘਰਾਣੇ ਵਿੱਚ ਬਹੁਤ ਇੱਜ਼ਤ ਵਾਲਾ ਹੈ?

1 Samuel 22:14 (UKJV) Then Ahimelech answered the king, and said, And who is so faithful among all your servants as David, which is the king's son in law, and goes at your bidding, and is honourable in yours house?

12ਸ਼ਾਊਲ ਨੇ ਆਖਿਆ, ਅਹੀਟੂਬ ਦੇ ਪੁੱਤਰ ਹੁਣ ਸੁਣ! ਉਸਨੇ ਜਵਾਬ ਦਿੱਤਾ, “ਹੇ ਮੇਰੇ ਮਾਲਕ ਮੈਂ ਹਾਜ਼ਰ ਹਾਂ।”

13ਸ਼ਾਊਲ ਨੇ ਉਹ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜਿਸ਼ ਕੀਤੀ, ਤੂੰ ਜੋ ਉਸ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਾਹਵੇਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਉਹ ਅੱਜ ਕਰਦਾ ਹੈ?”

14ਅਹੀਮਲੇਕ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਤੇਰੇ ਸਾਰੇ ਸੇਵਕਾਂ ਵਿੱਚੋਂ ਰਾਜੇ ਦੇ ਜਵਾਈ ਦਾਵੀਦ ਵਰਗਾ ਵਫ਼ਾਦਾਰ ਕੌਣ ਹੈ ਜੋ ਤੇਰੇ ਅੰਗ-ਰੱਖਿਅਕਾਂ ਦਾ ਸਰਦਾਰ ਅਤੇ ਤੇਰੇ ਘਰਾਣੇ ਵਿੱਚ ਬਹੁਤ ਇੱਜ਼ਤ ਵਾਲਾ ਹੈ?

15ਕੀ ਉਸ ਦਿਨ ਮੈਂ ਪਹਿਲੀ ਵਾਰ ਪਰਮੇਸ਼ਵਰ ਤੋਂ ਉਹ ਦੇ ਲਈ ਪੁੱਛਿਆ? ਬਿਲਕੁੱਲ ਨਹੀਂ! ਰਾਜਾ ਤੁਹਾਡੇ ਸੇਵਕ ਜਾਂ ਆਪਣੇ ਪਿਤਾ ਦੇ ਪਰਿਵਾਰ ਵਿੱਚੋਂ ਕਿਸੇ ਉੱਤੇ ਦੋਸ਼ ਨਾ ਲਾਵੇ ਕਿਉਂਕਿ ਤੁਹਾਡਾ ਸੇਵਕ ਇਸ ਸਾਰੇ ਮਾਮਲੇ ਬਾਰੇ ਕੁਝ ਵੀ ਨਹੀਂ ਜਾਣਦਾ।”

16ਪਰ ਪਾਤਸ਼ਾਹ ਨੇ ਆਖਿਆ, “ਅਹੀਮਲੇਕ, ਤੂੰ ਅਤੇ ਤੇਰਾ ਸਾਰਾ ਪਰਿਵਾਰ ਜ਼ਰੂਰ ਮਰ ਜਾਵੇਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.