1 ਸ਼ਮੂਏਲ 22

ਪਰ ਪਾਤਸ਼ਾਹ ਨੇ ਆਖਿਆ, “ਅਹੀਮਲੇਕ, ਤੂੰ ਅਤੇ ਤੇਰਾ ਸਾਰਾ ਪਰਿਵਾਰ ਜ਼ਰੂਰ ਮਰ ਜਾਵੇਂਗਾ।”

1 Samuel 22:16 (UKJV) And the king said, You shall surely die, Ahimelech, you, and all your father's house.

14ਅਹੀਮਲੇਕ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਤੇਰੇ ਸਾਰੇ ਸੇਵਕਾਂ ਵਿੱਚੋਂ ਰਾਜੇ ਦੇ ਜਵਾਈ ਦਾਵੀਦ ਵਰਗਾ ਵਫ਼ਾਦਾਰ ਕੌਣ ਹੈ ਜੋ ਤੇਰੇ ਅੰਗ-ਰੱਖਿਅਕਾਂ ਦਾ ਸਰਦਾਰ ਅਤੇ ਤੇਰੇ ਘਰਾਣੇ ਵਿੱਚ ਬਹੁਤ ਇੱਜ਼ਤ ਵਾਲਾ ਹੈ?

15ਕੀ ਉਸ ਦਿਨ ਮੈਂ ਪਹਿਲੀ ਵਾਰ ਪਰਮੇਸ਼ਵਰ ਤੋਂ ਉਹ ਦੇ ਲਈ ਪੁੱਛਿਆ? ਬਿਲਕੁੱਲ ਨਹੀਂ! ਰਾਜਾ ਤੁਹਾਡੇ ਸੇਵਕ ਜਾਂ ਆਪਣੇ ਪਿਤਾ ਦੇ ਪਰਿਵਾਰ ਵਿੱਚੋਂ ਕਿਸੇ ਉੱਤੇ ਦੋਸ਼ ਨਾ ਲਾਵੇ ਕਿਉਂਕਿ ਤੁਹਾਡਾ ਸੇਵਕ ਇਸ ਸਾਰੇ ਮਾਮਲੇ ਬਾਰੇ ਕੁਝ ਵੀ ਨਹੀਂ ਜਾਣਦਾ।”

16ਪਰ ਪਾਤਸ਼ਾਹ ਨੇ ਆਖਿਆ, “ਅਹੀਮਲੇਕ, ਤੂੰ ਅਤੇ ਤੇਰਾ ਸਾਰਾ ਪਰਿਵਾਰ ਜ਼ਰੂਰ ਮਰ ਜਾਵੇਂਗਾ।”

17ਤਦ ਰਾਜੇ ਨੇ ਆਪਣੇ ਪਾਸੇ ਦੇ ਖੜ੍ਹੇ ਸਿਪਾਹੀਆਂ ਨੂੰ ਹੁਕਮ ਦਿੱਤਾ, “ਮੁੜੋ ਅਤੇ ਯਾਹਵੇਹ ਦੇ ਜਾਜਕਾਂ ਨੂੰ ਮਾਰ ਦਿਓ ਕਿਉਂਕਿ ਇਹ ਵੀ ਦਾਵੀਦ ਨਾਲ ਮਿਲੇ ਹੋਏ ਹਨ। ਉਹ ਜਾਣਦੇ ਸਨ ਕਿ ਉਹ ਭੱਜ ਰਿਹਾ ਹੈ, ਪਰ ਉਹਨਾਂ ਨੇ ਮੈਨੂੰ ਨਹੀਂ ਦੱਸਿਆ।” ਪਰ ਰਾਜੇ ਦੇ ਅਧਿਕਾਰੀ ਯਾਹਵੇਹ ਦੇ ਸੇਵਕਾਂ ਨੂੰ ਮਾਰਨ ਲਈ ਹੱਥ ਚੁੱਕਣ ਲਈ ਵੀ ਤਿਆਰ ਨਹੀਂ ਸਨ।

18ਤਦ ਰਾਜੇ ਨੇ ਦੋਏਗ ਨੂੰ ਹੁਕਮ ਦਿੱਤਾ, “ਤੂੰ ਮੁੜ ਕੇ ਜਾਜਕਾਂ ਨੂੰ ਮਾਰ ਸੁੱਟ।” ਇਸ ਲਈ ਅਦੋਮੀ ਦੋਏਗ ਨੇ ਮੁੜ ਕੇ ਉਹਨਾਂ ਨੂੰ ਮਾਰ ਦਿੱਤਾ। ਉਸੇ ਦਿਨ ਉਸ ਨੇ ਕਤਾਨ ਦੇ ਏਫ਼ੋਦ ਪਹਿਨੇ ਹੋਏ ਅੱਸੀ ਆਦਮੀਆਂ ਨੂੰ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.