8ਅਤੇ ਸ਼ਾਊਲ ਨੇ ਆਪਣੀਆਂ ਸਾਰੀਆਂ ਫ਼ੌਜਾਂ ਨੂੰ ਲੜਾਈ ਲਈ ਬੁਲਾਇਆ ਤਾਂ ਜੋ ਉਹ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਘੇਰਨ ਲਈ ਕੇਲਾਹ ਨੂੰ ਜਾਣ।
9ਜਦੋਂ ਦਾਵੀਦ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਵਿਰੁੱਧ ਸਾਜ਼ਿਸ਼ ਬਣਾ ਰਿਹਾ ਹੈ ਤਾਂ ਉਸ ਨੇ ਅਬੀਯਾਥਰ ਜਾਜਕ ਨੂੰ ਕਿਹਾ, “ਏਫ਼ੋਦ ਲਿਆਓ।”
10ਦਾਵੀਦ ਨੇ ਆਖਿਆ, “ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਤੇਰੇ ਦਾਸ ਨੇ ਨਿਸ਼ਚਿਤ ਤੌਰ ਤੇ ਸੁਣਿਆ ਹੈ ਕਿ ਸ਼ਾਊਲ ਕੇਲਾਹ ਵਿੱਚ ਆਉਣ ਅਤੇ ਮੇਰੇ ਕਾਰਨ ਨਗਰ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਹੈ।
11ਕੀ ਕੇਲਾਹ ਦੇ ਵਾਸੀ ਮੈਨੂੰ ਉਹ ਦੇ ਹਵਾਲੇ ਕਰ ਦੇਣਗੇ? ਕੀ ਸ਼ਾਊਲ ਹੇਠਾਂ ਆਵੇਗਾ, ਜਿਵੇਂ ਤੇਰੇ ਸੇਵਕ ਨੇ ਸੁਣਿਆ ਹੈ? ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਆਪਣੇ ਸੇਵਕ ਨੂੰ ਦੱਸ।” ਅਤੇ ਯਾਹਵੇਹ ਨੇ ਕਿਹਾ, “ਉਹ ਆਵੇਗਾ।”
12ਦਾਵੀਦ ਨੇ ਫੇਰ ਪੁੱਛਿਆ, ਕੀ ਕੇਲਾਹ ਦੇ ਵਾਸੀ ਮੈਨੂੰ ਅਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਹਵਾਲੇ ਕਰ ਦੇਣਗੇ? ਅਤੇ ਯਾਹਵੇਹ ਨੇ ਕਿਹਾ, “ਉਹ ਕਰਨਗੇ।”