4ਇੱਕ ਵਾਰ ਫਿਰ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, ਅਤੇ ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਕੇਲਾਹ ਨੂੰ ਜਾ, ਕਿਉਂਕਿ ਮੈਂ ਫ਼ਲਿਸਤੀਆਂ ਨੂੰ ਤੇਰੇ ਹੱਥ ਵਿੱਚ ਕਰ ਦੇਵਾਂਗਾ।”
5ਤਾਂ ਦਾਵੀਦ ਅਤੇ ਉਸ ਦੇ ਆਦਮੀ ਕੇਲਾਹ ਨੂੰ ਗਏ ਅਤੇ ਫ਼ਲਿਸਤੀਆਂ ਨਾਲ ਲੜੇ ਅਤੇ ਉਹਨਾਂ ਦੇ ਪਸ਼ੂਆਂ ਨੂੰ ਲੈ ਆਏ। ਉਸਨੇ ਫ਼ਲਿਸਤੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਕੇਲਾਹ ਦੇ ਲੋਕਾਂ ਨੂੰ ਬਚਾਇਆ।
6(ਹੁਣ ਅਹੀਮਲੇਕ ਦਾ ਪੁੱਤਰ ਅਬੀਯਾਥਰ ਏਫ਼ੋਦ ਆਪਣੇ ਨਾਲ ਲਿਆਇਆ ਸੀ ਜਦੋਂ ਉਹ ਕੇਲਾਹ ਵਿੱਚ ਭੱਜ ਕੇ ਦਾਵੀਦ ਕੋਲ ਆਇਆ ਸੀ।)
7ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਕੇਲਾਹ ਨੂੰ ਗਿਆ ਹੈ ਅਤੇ ਉਸ ਨੇ ਕਿਹਾ, “ਪਰਮੇਸ਼ਵਰ ਨੇ ਉਸਨੂੰ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਕਿਉਂਕਿ ਉਹ ਅਜਿਹੇ ਸ਼ਹਿਰ ਵਿੱਚ ਹੈ ਜਿਸਦੇ ਬੂਹੇ ਅਤੇ ਚਾਰ ਦੀਵਾਰੀ ਉੱਚੀ ਹੈ ਉਹ ਉਸ ਵਿੱਚ ਦਾਖਲ ਹੋ ਕੇ ਫਸ ਗਿਆ ਹੈ।”
8ਅਤੇ ਸ਼ਾਊਲ ਨੇ ਆਪਣੀਆਂ ਸਾਰੀਆਂ ਫ਼ੌਜਾਂ ਨੂੰ ਲੜਾਈ ਲਈ ਬੁਲਾਇਆ ਤਾਂ ਜੋ ਉਹ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਘੇਰਨ ਲਈ ਕੇਲਾਹ ਨੂੰ ਜਾਣ।